ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 18 ਅਕਤੂਬਰ
ਜਲਾਲਾਬਾਦ ਨਗਰ ਕੌਂਸਲ ਦੇ ਸਫਾਈ ਕਾਮੇ ਆਪਣੀ ਹੜਤਾਲ ਸਮਾਪਤ ਕਰ ਕੇ ਕੰਮ ’ਤੇ ਪਰਤ ਆਏ ਹਨ। ਕਾਮਿਆਂ ਦੀ ਹੜਤਾਲ ਖਤਮ ਹੋਣ ਕਾਰਨ ਸ਼ਹਿਰ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਇਸ ਸਬੰਧੀ ਨਗਰ ਕੌਂਸਲ ਇੰਚਾਰਜ ‘ ਆਪ’ ਆਗੂ ਕਾਮਰੇਡ ਪਵਨ ਕੁਮਾਰ ਨੇ ਦੱਸਿਆ ਕਿ ਸਫਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਪੂਰੀਆਂ ਹੋਣ ’ਤੇ ਉਹ ਹੁਣ ਵਾਪਸ ਆਪਣੇ ਕੰਮ ’ਤੇ ਲੱਗ ਗਏ ਹਨ। ਇਸ ਦੌਰਾਨ ਸਫ਼ਾਈ ਕਾਮਿਆਂ ਦੱਸਿਆ ਕਿ ਨੇ ਉਨ੍ਹਾਂ ਨੂੰ ਦੋ ਮਹੀਨਿਆਂ ਦੀ ਤਨਖਾਹ ਮਿਲ ਗਈ ਹੈ ਤੇ ਬਾਕੀ ਰਹਿੰਦੀਆਂ ਮੰਗਾਂ ਦਾ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।