ਸ਼ਗਨ ਕਟਾਰੀਆ
ਜੈਤੋ, 12 ਅਕਤੂਬਰ
ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਨਵ-ਜਨਮੀ ਬੇਟੀ ਇਬਾਦਤ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਅੱਜ ਇਥੇ ਵਿਧਾਇਕ ਦੇ ਘਰ ਪੁੱਜੀਆਂ। ਉਨ੍ਹਾਂ ਬੱਚੀ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ ਅਤੇ ਬੱਚੀ ਦੀ ਸਿਹਤਯਾਬੀ ਤੇ ਲੰਮੀ ਉਮਰ ਦੀ ਕਾਮਨਾ ਕੀਤੀ। ਉਹ ਕਾਫੀ ਸਮਾਂ ਇਥੇ ਠਹਿਰੇ। ਵਿਧਾਇਕ ਅਮੋਲਕ ਸਿੰਘ ਅਨੁਸਾਰ ਲੰਮੇ ਠਹਿਰਾਓ ਦੌਰਾਨ ਸਿਰਫ ਪਰਿਵਾਰਕ ਤੇ ਸਮਾਜਿਕ ਗੱਲਾਂ-ਬਾਤਾਂ ਹੋਈਆਂ ਅਤੇ ਕਿਸੇ ਰਾਜਨੀਤਕ ਮੁੱਦੇ ਦਾ ਜ਼ਿਕਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਸ ਆਮਦ ਮੌਕੇ ਮਹਿਮਾਨ ਤੇ ਮੇਜ਼ਬਾਨ ਦੋਵੇਂ ਧਿਰਾਂ ਵੱਲੋਂ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਜ਼ਰੂਰ ਹੋਇਆ। ਉਨ੍ਹਾਂ ਆਪਣੇ ਘਰ ਤਸ਼ਰੀਫ਼ ਲਿਆਉਣ ਲਈ ਮਹਿਮਾਨਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।