ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 13 ਜੁਲਾਈ
ਪਿੰਡ ਮਾਣੂੰਕੇ ਦੇ ਕਲਾਕਾਰ ਇਕਬਾਲ ਸਿੰਘ ਗਿੱਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਆਦਮ ਕੱਦ ਬੁੱਤ ਤਿਆਰ ਕੀਤਾ ਹੈ, ਜੋ ਉਸ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਭੇਟ ਕਰ ਦਿੱਤਾ ਹੈ। ਪਰਿਵਾਰ ਵੱਲੋਂ ਇਹ ਬੁੱਤ ਸ਼ੁੱਭਦੀਪ ਸਿੰਘ ਸਿੱਧੂ ਦੀ ਯਾਦਗਾਰ ’ਤੇ ਲਾਇਆ ਜਾਵੇਗਾ। ਇਸ ਸਬੰਧੀ ਇਕਬਾਲ ਸਿੰਘ ਗਿੱਲ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦਾ ਪ੍ਰਸ਼ੰਸਕ ਸੀ ਤੇ ਉਸ ਦੀ ਮੌਤ ਨਾਲ ਉਸ ਨੂੰ ਡੂੰਘਾ ਸਦਮਾ ਲੱਗਾ ਹੈ। ਕਲਾਕਾਰ ਮਿੰਟੂ ਜੱਟ ਨੇ ਦੱਸਿਆ ਕਿ ਇਹ ਬੁੱਤ ਮੂਸੇਵਾਲਾ ਦੀ ਯਾਦਗਰ ’ਤੇ ਲਗਾਇਆ ਜਾਵੇਗਾ।