ਨਿੱਜੀ ਪੱਤਰ ਪ੍ਰੇਰਕ
ਬਰਨਾਲਾ 19 ਮਾਰਚ
ਸਰਕਾਰੀ ਪ੍ਰਾਇਮਰੀ ਸਕੂਲ ਬੀਕਾ ਸੂਚ ਪੱਤੀ ਨੂੰ ਆਈਓਐਲ ਕੈਮੀਕਲਜ਼ ਫੈਕਟਰੀ ਵੱਲੋਂ ਫਰਨੀਚਰ, ਖੇਡਾਂ ਦਾ ਸਾਮਾਨ, ਵਾਟਰ ਕੂਲਰ ਅਤੇ ਪਾਣੀ ਵਾਲੀ ਟੈਂਕੀ ਭੇਟ ਕੀਤੀ ਗਈ। ਫੈਕਟਰੀ ਦੇ ਅਧਿਕਾਰੀ ਆਰ.ਕੇ. ਰਤਨ ਨੇ ਦੱਸਿਆ ਕਿ ਕੰਪਨੀ ਵੱਲੋਂ ਸਮਾਜਸੇਵੀ ਕਾਰਜਾਂ ਤਹਿਤ ਹਸਪਤਾਲਾਂ, ਆਲੇ-ਦੁਆਲੇ ਦੇ ਪਿੰਡਾਂ ਅਤੇ ਸਰਕਾਰੀ ਸਕੂਲਾਂ ’ਚ ਜ਼ਰੂਰਤ ਦਾ ਸਾਮਾਨ ਅਤੇ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਸਕੂਲ ਮੁਖੀ ਅੰਮ੍ਰਿਤ ਲਾਲ, ਸਰਪੰਚ ਰਾਜਿੰਦਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਹਰਦੇਵ ਸਿੰਘ, ਬਲਜਿੰਦਰ ਸਿੰਘ ਅਤੇ ਭੂਰਾ ਸਿੰਘ ਨੇ ਕੰਪਨੀ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਅਧਿਕਾਰੀ ਦਾ ਸਨਮਾਨ ਕੀਤਾ।