ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਦੀ ਮੌਤ ਬਾਰੇ ਜਾਂਚ ਰਿਪੋਰਟ ਸੌਂਪੀ

ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਦੀ ਮੌਤ ਬਾਰੇ ਜਾਂਚ ਰਿਪੋਰਟ ਸੌਂਪੀ

ਹੱਡਬੀਤੀ ਸੁਣਾਂਉਂਦੇ ਹੋਏ ਕੈਦੀਆਂ ਵਾਂਗ ਬੰਦ ਨਸ਼ੇ ਦੇ ਭੰਨੇ ਨੌਜਵਾਨ।

ਨਿਜੀ ਪੱਤਰ ਪ੍ਰੇਰਕ

ਮੋਗਾ, 4 ਮਾਰਚ

ਰਾਜ ਸਰਕਾਰ ਦੇ ਨਸ਼ਾ ਛੁਡਾਊ ਕੇਂਦਰਾਂ ਨਾਲੋਂ ਮਾਪੇ ਸਮਾਜਿਕ ਬੁਰਾਈ ਦੀ ਬਦਨਾਮੀ ਡਰੋਂ ਪ੍ਰਾਈਵੇਟ ਨੂੰ ਤਰਜੀਹ ਦਿੰਦੇ ਹਨ। ਪ੍ਰਾਈਵੇਟ ਕੇਂਦਰਾਂ ’ਚ ਨੌਜਵਾਨਾਂ ਉੱਤੇ ਹੋ ਰਹੇ ਜੁਲਮ ਤੋਂ ਮਾਪੇ ਅਣਜਾਣ ਹਨ। ਇਥੇ ਕੇਂਦਰ ’ਚ ਦਾਖਲ ਮਰੀਜ਼ਾਂ ਨੇ ਆਪਣੀ ਹੱਢਬੀਤੀ ਸੁਣਾਈ ਤੇ ਬਜ਼ੁਰਗ ਉੱਤੇ ਜੁਲਮ ਦੇਖ ਕੇ ਹਰ ਇੱਕ ਦਾ ਦਿਲ ਪਸੀਜ ਗਿਆ।

ਐੱਸਡੀਐੱਮ ਮੋਗਾ ਕੈਪਟਨ ਸਤਵੰਤ ਸਿੰਘ ਨੇ ਦੱਸਿਆ ਕਿ ਪਿੰਡ ਚੜਿੱਕ ’ਚ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਸੁਖਵੀਰ ਸਿੰਘ (24) ਪਿੰਡ ਲੰਗੇਆਣਾ ਨਵਾਂ ਦੀ ਭੇਤਭਰੀ ਹਾਲਤ ’ਚ ਹੋਈ ਮੌਤ ਬਾਰੇ ਉਨ੍ਹਾਂ ਜਾਂਚ ਰਿਪੋਰਟ ਡੀਐੱਮ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਦਾਖਲ ਮਰੀਜ਼ਾਂ ਦੇ ਬਿਆਨ ਦਰਜ ਕੀਤੇ ਗਏ ਹਨ। ਸੂਤਰਾਂ ਅਨੁਸਾਰ ਮੈਜਿਸਟਰੇਟੀ ਜਾਂਚ ਵਿੱਚ ਨੌਜਵਾਨ ਦੀ ਮੌਤ ਲਈ ਦੋਵਾਂ ਧਿਰਾਂ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ। ਹੁਣ ਇਸ ਰਿਪੋਰਟ ਉੱਤੇ ਪੁਲੀਸ ਵਿਭਾਗ ਵੱਲੋਂ ਜਾਂਚ ਹੋਵੇਗੀ। ਮ੍ਰਿਤਕ ਦੀ ਮਾਤਾ ਕਰਮਜੀਤ ਕੌਰ ਤੇ ਭੈਣ ਜਸਵੀਰ ਕੌਰ ਨੇ ਕਿਹਾ ਕਿ ਸੁਖਵੀਰ ਦੀ ਕਥਿਤ ਤਸ਼ੱਦਦ ਬਾਅਦ ਸਿਹਤ ਵਿਗੜ ਗਈ ਪਰ ਉਸਨੂੰ ਡਾਕਟਰੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਜਿਸ ਕਾਰਨ ਉਹ ਮੌਤ ਦੇ ਮੂੰਹ ’ਚ ਚਲਾ ਗਿਆ। ਦੂਜੇ ਪਾਸੇ ਨਸ਼ਾ ਛੁਡਾਊ ਕੇਂਦਰ ਸੰਚਾਲਕ ਇੰਦਰਜੀਤ ਸਿੰਘ ਨੇ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਨੌਜਵਾਨ ਦੀ ਮੌਤ ਅਚਾਨਕ ਸਿਹਤ ਵਿਗੜਨ ਕਾਰਨ ਹੋਈ ਹੈ। ਉਹ ਬੱਧਨੀ ਕਲਾਂ ਤੋਂ ਦਵਾਈ ਲੈ ਕੇ ਆਇਆ ਸੀ। ਇਥੇ ਕੇਂਦਰ ’ਚ ਦਾਖਲ ਨਸ਼ੇ ਦੇ ਭੰਨੇ ਨੌਜਵਾਨਾਂ ਨੇ ਰੋ ਰੋ ਕੇ ਆਪਣੀ ਹੱਡਬੀਤੀ ਸੁਣਾਈ।

ਇਸ ਮੌਕੇ ਇਕ ਵਰ੍ਹੇ ਤੋਂ ਨਸ਼ਾ ਛੱਡਣ ਲਈ ਆਏ ਇੱਕ ਬਜ਼ੁਰਗ ਨੇ ਜ਼ਖ਼ਮ ਦਿਖਾਉਂਦੇ ‘ਨੰਗਾ’ ਕਰਕੇ ਤਸ਼ੱਦਦ ਢਾਹੁਣ ਦਾ ਦੋਸ਼ ਲਾਇਆ। ਸਰਕਾਰ ਵੱਲੋਂ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਾਸਤੇ ਪੀੜਤ ਨੂੰ ਦਬਾਅ ਹੇਠ ਬੰਦੀ, ਇਲਾਜ ਦੇ ਨਾਂ ਹੇਠ ਇਕੱਲੇ ਰੱਖਣਾ, ਹਿੰਸਾ, ਤਸੀਹੇ, ਨੀਵਾਂ ਦਿਖਾਉਣਾ, ਗਾਲੀ ਗਲੋਚ ਆਦਿ ਨਾ ਕਰਨ ਦੀਆਂ ਹਦਾਇਤਾਂ ਹਨ ਪਰ ਸਭ ਕੁਝ ਉਲਟ ਹੋ ਰਿਹਾ ਹੈ। ਦੂਜੇ ਪਾਸੇ ਸਰਕਾਰੀ ਨਸ਼ਾ ਛਡਾਓ ਕੇਂਦਰਾਂ ਵਿੱਚ ਸਹੂਲਤਾਂ ਤੇ ਮਾਹਰ ਡਾਕਟਰਾਂ ਤੇ ਦਵਾਈਆਂ ਦੀ ਘਾਟ ਵੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All