ਮਾਨਸਾ: ਸਿਹਤ ਵਿਭਾਗ ਨੇ ਮਹਾਮਾਰੀ ਦੌਰਾਨ ਸਿਹਤ ਸੇਵਾਵਾਂ ਵਿੱਚ ਲੱਗੇ ਸਿਹਤ ਕਰਮਚਾਰੀਆਂ ਦੇ ਕਰੋਨਾ ਟੈਸਟਾਂ ਦੀ ਸ਼ੁਰੂਆਤ ਕੀਤੀ ਹੈ। ਇਸੇ ਲੜੀ ਤਹਿਤ ਡਾਕਟਰ ਰਣਜੀਤ ਸਿੰਘ ਰਾਏ, ਡਾ. ਅਰਸ਼ਦੀਪ ਸਿੰਘ ਅਤੇ ਡਾ. ਵਿਸ਼ਵਜੀਤ ਸਿੰਘ ਦੀ ਟੀਮ ਵੱਲੋਂ ਲੈਬਾਰਟਰੀ ਟੈਕਨੀਸ਼ੀਅਨ, ਫਾਰਮੇਸੀ ਅਫਸਰ, ਕਮਿਊਨਿਟੀ ਹੈਲਥ ਅਫ਼ਸਰ ਅਤੇ ਸਟਾਫ ਨਰਸਾਂ ਦੀ ਕਰੋਨਾ ਜਾਂਚ ਲਈ ਨਮੂਨੇ ਲਏ ਜਾ ਰਹੇ ਹਨ। ਅੱਜ ਪੀਐੱਚਸੀ ਨੰਗਲ ਕਲਾਂ ਵਿੱਚ ਆਰਟੀ – ਪੀਸੀਆਰ (ਕੋਵਿਡ-19) ਸੈਪਲਿੰਗ ਕੀਤੀ ਗਈ, ਜਿਸ ਦੌਰਾਨ 300 ਦੇ ਕਰੀਬ ਵਿਅਕਤੀਆਂ ਦੇ ਨਮੂਨੇ ਇਕੱਤਰ ਕਰ ਕੇ ਟੈਸਟ ਲਈ ਭੇਜੇ ਗਏ। -ਨਿੱਜੀ ਪੱਤਰ ਪ੍ਰੇਰਕ