ਖੇਤਰੀ ਪ੍ਰਤੀਨਿਧ
ਬਰਨਾਲਾ, 17 ਨਵੰਬਰ
ਕੌਮਾਂਤਰੀ ਕਲਾਕਾਰ ਸੰਗਮ, ਪੰਜਾਬ ਵੱਲੋਂ ਸਾਲਾਨਾ ਸਮਾਗਮ ਅੱਠ ਦਸੰਬਰ ਨੂੰ ਕਲਾਕਾਰ ਭਵਨ, ਬਰਨਾਲਾ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ‘19ਵਾਂ ਕਰਨਲ ਨਰੈਣ ਸਿੰਘ ਭੱਠਲ ਕਲਾਕਾਰ ਸਾਹਿਤਕ ਪੁਰਸਕਾਰ-2021’ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ, ‘ਚੌਥਾ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਬਰਾੜ ਸਾਹਿਤ ਸੰਪਾਦਕ ਪੁਰਸਕਾਰ-2021’ ਡਾ. ਅਮਰਜੀਤ ਕੌਂਕੇ ਨੂੰ ਫ਼ੱਕਰਸਰ ਬੋਰਡ ਵਲੋਂ ਦਿੱਤਾ ਜਾਵੇਗਾ। ਡਾ. ਕੁਲਬੀਰ ਕੌਰ (ਚੰਡੀਗੜ੍ਹ) ਨੂੰ ‘ਭਾਈ ਘਨ੍ਹੱਈਆ ਨਿਸ਼ਕਾਮ ਸੇਵਾ’ ਸਨਮਾਨ ਨਾਲ ਨਿਵਾਜਿਆ ਜਾਵੇਗਾ। ਕਰਨਲ ਨਰੈਣ ਸਿੰਘ ਭੱਠਲ ਕਹਾਣੀ ਮੁਕਾਬਲੇ ਦੇ ਜੇਤੂ ਕਹਾਣੀਕਾਰਾ ਵੀ ਸਨਮਾਨੇ ਜਾਣਗੇ।