ਤਪਾ ਮੰਡੀ: ਨਗਰ ਕੌਂਸਲ ਦੇ ਵਾਰਡ ਨੰਬਰ 4 ਤੋਂ ਆਜ਼ਾਦ ਕੌਂਸਲਰ ਧਰਮਪਾਲ ਸ਼ਰਮਾ ਜੋ ਦਹਾਕੇ ਤੱਕ ਕਾਂਗਰਸ ਪਾਰਟੀ ਦੇ ਸਿਟੀ ਪ੍ਰਧਾਨ ਰਹੇ ਹਨ ਨੇ ਵੀ ਕਾਂਗਰਸ ਤੋਂ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਨੂੰ ਅਪਣੇ ਸਾਥੀਆਂ ਸਮੇਤ ਵੋਟਾਂ ਪਾਉਣ ਦਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦਿੱੱਤਾ ਸੀ ਅਤੇ ਪਾਰਟੀ ਅੰਦਰ ਉਸਦੀ ਕੋਈ ਪੁੱਛ ਨਹੀਂ ਸੀ ਹੋ ਰਹੀ ਜਿਸ ਕਰਕੇ ਉਸ ਨੂੰ ਕਾਂਗਰਸ ਦਾ ਸਾਥ ਛੱਡਣਾ ਪਿਆ। -ਪੱਤਰ ਪ੍ਰੇਰਕ