ਸੱਤ ਪ੍ਰਕਾਸ਼ ਸਿੰਗਲਾ
ਬਰੇਟਾ, 17 ਫਰਵਰੀ
ਸਥਾਨਕ ਨਗਰ ਕੌਂਸਲ ਦੇ ਅੱਜ ਆਏ ਚੋਣ ਨਤੀਜਿਆਂ ਵਿਚ ਸਾਰੇ ਵਾਰਡਾਂ ਵਿੱਚੋਂ ਸਿਰਫ਼ ਇਕ ਵਾਰਡ ਨੰਬਰ-8 ਤੋਂ ਕਿਸੇ ਸਿਆਸੀ ਦੇ ਨਿਸ਼ਾਨ ’ਤੇ ਚੋਣ ਲੜੀ ਇਕਲੌਤੀ ਉਮੀਦਵਾਰ ਵੀ ਹਾਰ ਗਈ ਜਦੋਂ ਕਿ ਬਾਕੀ ਜਿਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਉਹ ਸਾਰੇ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਮੈਦਾਨ ’ਚ ਨਿੱਤਰੇ ਸਨ। ਸਿਆਸੀ ਪਾਰਟੀ ਦੇ ਚੋਣ ਲੜਨ ਵਾਲੀ ਸੰਦੀਪ ਕੌਰ ਨੇ ਆਮ ਆਦਮੀ ਪਾਰਟੀ ਦੇ ਨਿਸ਼ਾਨ ’ਤੇ ਚੋਣ ਲੜੀ ਸੀ ਤੇ ਉਹ ਹਾਰ ਗਈ। ਰਿਟਰਨਿੰਗ ਅਫਸਰ ਸਰਬਜੀਤ ਕੌਰ ਵੱਲੋਂ ਐਲਾਨੇ ਨਤੀਜਿਆਂ ਵਿੱਚ ਵਾਰਡ ਨੰਬਰ-1 ਤੋਂ ਗਾਂਧੀ ਰਾਮ, ਵਾਰਡ ਨੰਬਰ 2 ਤੋਂ ਵਿਨੋਦ ਕੁਮਾਰ ਸਿੰਗਲਾ, ਵਾਰਡ ਨੰਬਰ-3 ਤੋਂ ਇਤੀਕਾ ਸਿੰਗਲਾ, ਵਾਰਡ ਨੰਬਰ-4 ਤੋਂ ਦਰਸ਼ਨ ਸਿੰਘ, ਵਾਰਡ ਨੰਬਰ-5 ਤੋਂ ਨੀਲਮ ਬਾਲੀ, ਵਾਰਡ ਨੰਬਰ-6 ਤੋਂ ਸ਼ੰਟੀ ਸਿੰਘ, ਵਾਰਡ ਨੰਬਰ-7 ਤੋਂ ਅਮਨਦੀਪ ਕੌਰ, ਵਾਰਡ ਨੰਬਰ 8 ਤੋਂ ਦਰਸ਼ਨ ਸਿੰਘ, ਵਾਰਡ ਨੰਬਰ 9 ਤੋਂ ਨੀਰੂ ਬਾਲਾ, ਵਾਰਡ ਨੰਬਰ 10 ਤੋਂ ਅਮਨਦੀਪ ਜੈਨ, ਵਾਰਡ 11 ਤੋਂ ਸੁਖਵਿੰਦਰ ਕੌਰ, ਵਾਰਡ ਨੰਬਰ 12 ਪ੍ਰਕਾਸ਼ ਸਿੰਘ ਜੇਤੂ ਰਹੇ ਜਦਕਿ ਵਾਰਡ ਨੰਬਰ-13 ਤੋਂ ਸਰਬਜੀਤ ਕੌਰ ਜੇਤੂ ਰਹੀ।
ਬੁਢਲਾਡਾ ’ਚ 19 ’ਚੋਂ 10 ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਦੀ ਝੰਡੀ
ਬੁਢਲਾਡਾ (ਅਮਿਤ ਕੁਮਾਰ): ਸਥਾਨਕ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ 19 ਵਾਰਡਾਂ ਵਿੱਚੋਂ 6 ਵਾਰਡਾਂ ’ਤੇ ਹੀ ਜਿੱਤ ਦਰਜ ਕਰ ਸਕੀ ਹੈ। ਪ੍ਰਾਪਤ ਨਤੀਜਿਆਂ ਅਨੁਸਾਰ 10 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ, ਦੋ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਇਕ ਵਾਰਡ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਜੇਤੂ ਰਿਹਾ। ਜੇਤੂਆਂ ਵਿੱਚ ਵਾਰਡ ਨੰਬਰ 1 ਤੋਂ ਆਜ਼ਾਦ ਅਮਨਦੀਪ ਕੋਰ, ਵਾਰਡ ਨੰਬਰ 2 ਤੋਂ ਆਜ਼ਾਦ ਸੁਭਾਸ਼ ਵਰਮਾ, ਵਾਰਡ ਨੰਬਰ 3 ਤੋਂ ਕਾਂਗਰਸ ਦੀ ਰਾਣੀ ਸ਼ਰਮਾ, ਵਾਰਡ ਨੰਬਰ 4 ਤੋਂ ਤਾਰੀ ਸਿੰਘ ਆਜ਼ਾਦ, ਵਾਰਡ ਨੰਬਰ 5 ਤੋਂ ਆਜ਼ਾਦ ਸੁਖਪਾਲ ਕੌਰ, ਵਾਰਡ ਨੰਬਰ 6 ਤੋਂ ਆਜ਼ਾਦ ਦਰਸ਼ਨ ਸਿੰਘ ਦਰਸ਼ੀ, ਵਾਰਡ ਨੰਬਰ 7 ਤੋਂ ਅਕਾਲੀ ਦਲ ਦੀ ਸੁਖਵਿੰਦਰ ਕੌਰ ਸੁੱਖੀ, ਵਾਰਡ ਨੰਬਰ 8 ਤੋਂ ਅਕਾਲੀ ਦਲ ਦੇ ਕਮਲਜੀਤ ਮਦਾਨ, ਵਾਰਡ ਨੰਬਰ 9 ਤੋਂ ਕਾਂਗਰਸੀ ਬਿੰਦੂ ਬਾਲਾ, ਵਾਰਡ ਨੰਬਰ 10 ਤੋਂ ਆਜ਼ਾਦ ਰਾਜਿੰਦਰ ਸੈਣੀ ਝੰਡਾ, ਵਾਰਡ ਨੰਬਰ 11 ਤੋਂ ਆਜ਼ਾਦ ਸਰੀਤਾ ਦੇਵੀ, ਵਾਰਡ ਨੰਬਰ 12 ਤੋਂ ਕਾਂਗਰਸੀ ਨਰੇਸ਼ ਕੁਮਾਰ, ਵਾਰਡ ਨੰਬਰ 13 ਤੋਂ ਆਜ਼ਾਦ ਕੰਚਨ ਮਦਾਨ, ਵਾਰਡ ਨੰਬਰ 14 ਤੋਂ ਆਜ਼ਾਦ ਪ੍ਰੇਮ ਗਰਗ, ਵਾਰਡ ਨੰਬਰ 15 ਤੋਂ ਕਾਂਗਰਸੀ ਗੁਰਪ੍ਰੀਤ ਕੌਰ, ਵਾਰਡ ਨੰਬਰ 16 ਤੋਂ ਕਾਂਗਰਸੀ ਹਰਵਿੰਦਰਦੀਪ ਸਿੰਘ ਸਵੀਟੀ, ਵਾਰਡ ਨੰਬਰ 17 ਤੋਂ ਆਜ਼ਾਦ ਸੁਖਪਾਲ ਸਿੰਘ, ਵਾਰਡ ਨੰਬਰ 18 ਤੋਂ ‘ਆਪ’ ਦੇ ਸੁਖਦੀਪ ਸੋਨੀ, ਵਾਰਡ ਨੰਬਰ 19 ਤੋਂ ਕਾਂਗਰਸੀ ਨਰਿੰਦਰ ਕੌਰ ਜੇਤੂ ਰਹੀ।