ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 22 ਨਵੰਬਰ
ਸਫ਼ਰ ਜ਼ਿੰਦਗੀ ਫਾਊਂਡੇਸ਼ਨ ਗੁੰਮਟੀ ਕਲਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਲਏ ਫ਼ੈਸਲੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਨਗਰ ਵਾਸੀਆਂ ਅਤੇ ਐਨ.ਆਰ.ਆਈਜ਼. ਦੇ ਸਹਿਯੋਗ ਨਾਲ ਪਿੰਡ ’ਚ ਲਾਇਬਰੇਰੀ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦਘਾਟਨ ਮਹੰਤ ਸੁਰਜੀਤ ਦਾਸ (ਡੇਰਾ ਬਾਬਾ ਕਿਸ਼ਨ ਦਾਸ ਜੀ ਗੁੰਮਟੀ ਕਲਾਂ) ਨੇ ਕੀਤਾ। ਖੇਤੀਬਾੜੀ ਅਫਸਰ ਡਾ. ਜਸਵੀਰ ਸਿੰਘ ਗੁੰਮਟੀ ਨੇ ਇਸ ਸਾਰਥਕ ਉਪਰਾਲੇ ਲਈ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਫਾਊਂਡੇਸ਼ਨ ਦੇ ਸੰਚਾਲਕ ਗੁਰਜੀਤ ਸਿੰਘ ਗੈਰੀ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਮੈਂਬਰ ਲਖਵਿੰਦਰ ਸਿੰਘ ਵੱਲੋਂ ਇਹ ਲਾਇਬਰੇਰੀ ਬਣਾਉਣ ਲਈ ਜਗ੍ਹਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਗਰੂਪ ਸਿੱਧੂ ਤੇ ਨਵਦੀਪ ਸਿੱਧੂ ਨਿਊਜ਼ੀਲੈਂਡ ਵੱਲੋਂ 50 ਹਜ਼ਾਰ ਰੁਪਏ, ਤਰਲੋਚਨ ਸਿੰਘ ਸਿੱਧੂ ਤੇ ਕੁਲਵੀਰ ਸਿੰਘ ਸਿੱਧੂ ਕੈਨੇਡਾ ਵੱਲੋਂ ਲਾਇਬ੍ਰੇਰੀ ਨੂੰ 25 ਹਜ਼ਾਰ, ਦਰਸ਼ਨ ਸਿੰਘ ਯੂ.ਐੱਸ.ਏ., ਹਰਜਿੰਦਰ ਕੌਰ ਯੂ.ਐੱਸ.ਏ. ਤੇ ਅਮਨਦੀਪ ਕੌਰ ਯੂ.ਐੱਸ.ਏ. ਵੱਲੋਂ 30 ਹਜ਼ਾਰ ਰੁਪਏ ਅਤੇ ਮੱਖਣ ਸਿੰਘ ਗੁੰਮਟੀ ਵੱਲੋਂ 51 ਸੌ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ।