ਡੀਸੀ ਤੇਜ ਪ੍ਰਤਾਪ ਫੂਲਕਾ ਨੇ ਰਬਿਨ ਕੱਟਕੇ ਅਤੇ ਪੱਤਰਕਾਰ ਬਲਤੇਜ ਪੰਨੂ ਨੇ ਪਲੇਠੀ ਇੰਟਰਵਿਊ ਰਿਕਾਰਡ ਕਰਾ ਕੇ ਕੀਤਾ ਉਦਘਾਟਨ
ਰਵਿੰਦਰ ਰਵੀ
ਬਰਨਾਲਾ, 10 ਸਤੰਬਰ
ਐੱਸਡੀ ਕਾਲਜ ਦੇ ਬੈਚਲਰ ਆਫ਼ ਵੋਕੇਸ਼ਨ (ਬੀ.ਵੌਕ.) ਡਿਗਰੀ ਕੋਰਸ ਲਈ ਬਣਾਏ ਅਤਿ ਆਧੁਨਿਕ ਮਲਟੀਮੀਡੀਆ ਸਟੂਡੀਓ ਦਾ ਉਦਘਾਟਨ ਕੀਤਾ ਗਿਆ। ਮੁੱਖ ਮਹਿਮਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਫੂਲਕਾ (ਆਈ.ਏ ਐਸ) ਨੇ ਰਬਿਨ ਕੱਟ ਕੇ ਰਸਮੀ ਉਦਘਾਟਨ ਕੀਤਾ। ਪ੍ਰਸਿੱਧ ਚਿੰਤਕ ਅਤੇ ਨਾਮਵਰ ਪੱਤਰਕਾਰ ਬਲਤੇਜ ਪੰਨੂ ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਪਧਾਰੇ। ਬਰਨਾਲੇ ਵਰਗੇ ਛੋਟੇ ਸ਼ਹਿਰ ਅੰਦਰ ਮਲਟੀਮੀਡੀਆ ਸਟੂਡੀਓ ਦੇ ਆਰੰਭ ਨੂੰ ਸ਼ੁਭ ਸ਼ਗਨ ਦੱਸਦਿਆਂ ਉਨ੍ਹਾਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਇਹ ਮਲਟੀਮੀਡੀਆ ਸਟੂਡੀਓ ਅਸਲ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਤਲਾਸ਼ਣ ਦੇ ਨਾਲ-ਨਾਲ ਇਸ ਸੰਸਥਾ ਦੀ ਆਪਣੀ ਸਮਾਜਿਕ ਜ਼ਿੰਮੇਵਾਰੀ ਦੇ ਪ੍ਰਗਟਾਵੇ ਦਾ ਵੀ ਇਜ਼ਹਾਰ ਹੈ।ਸੰਸਥਾ ਦੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਮਹਿਮਾਨਾਂ ਦੇ ਨਾਲ ਨਾਲ ਸਟੂਡੀਓ ਬਣਾਉਣ ਵਾਲੇ ਠੇਕੇਦਾਰ ਦਾ ਵੀ ਸਨਮਾਨ ਕੀਤਾ।
ਫੋਟੋ ਕੈਪਸ਼ਨ: ਸਮਾਗਮ ਦੌਰਾਨ ਪੱਤਰਕਾਰ ਬਲਤੇਜ ਪੰਨੂ ਸੰਬੋਧਨ ਕਰਦੇ ਹੋਏ।