ਸ਼ਹਿਣਾ (ਪੱਤਰ ਪ੍ਰੇਰਕ): ਸ਼ਾਮ 6 ਵਜੇ ਤੋਂ ਕਰਫਿਊ ਸ਼ੁਰੂ ਹੁੰਦਿਆਂ ਹੀ ਸ਼ਹਿਣਾ ਪੁਲੀਸ ਨੇ ਬਾਜ਼ਾਰ ਬੰਦ ਕਰਾਏ। ਕਰੋਨਾ ਦੇ ਵਧਣ ਨਾਲ ਪੰਜਾਬ ਸਰਕਾਰ ਨੇ ਬਾਜ਼ਾਰ 5 ਵਜੇ ਬੰਦ ਕਰਨ ਅਤੇ ਕਰਫਿਊ ਸ਼ਾਮ 6 ਵਜੇ ਤੋਂ ਲਾਇਆ ਹੈ। ਥਾਣਾ ਸ਼ਹਿਣਾ ਦੇ ਐੱਸਐੱਚਓ. ਕਮਲਜੀਤ ਸਿੰਘ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਹੰਡਿਆਇਆ (ਪੱਤਰ ਪ੍ਰੇਰਕ): ਕਰੋਨਾ ਦੀ ਰੋਕਥਾਮ ਹਿੱਤ ਪੰਜਾਬ ਸਰਕਾਰ ਵੱਲੋਂ ਸ਼ਾਮ 6 ਵਜੇ ਤੋਂ ਕਰਫ਼ਿਊ ਲੱਗਣ ਕਰਕੇ ਪੁੁਲੀਸ ਵੱਲੋਂ ਕਸਬੇ ਦੀਆਂ ਦੁੁਕਾਨਾਂ ਬੰਦ ਕਰਵਾਈਆਂ ਗਈਆਂ | ਇਸ ਸਬੰਧੀ ਪੁੁਲੀਸ ਚੌਕੀ ਹੰਡਿਆਇਆ ਦੇ ਇੰਚਾਰਜ ਐੱਸਆਈ ਬਲਦੇਵ ਸਿੰਘ ਮਾਨ ਨੇ ਕਰਫ਼ਿਊ ਦਾ ਸਮਾਂ ਸ਼ੁੁਰੂ ਹੁੰਦਿਆਂ ਹੀ ਪੁੁਲੀਸ ਪਾਰਟੀ ਨਾਲ ਲੈ ਕੇ ਬਾਜ਼ਾਰ ਬੰਦ ਕਰਵਾਇਆ |