ਪੰਜਾਬ ਵਿੱਚ ਤਾਪਮਾਨ ਥੱਲੇ ਆਇਆ

ਬੱਦਲਾਂ ਕਾਰਨ ਦਿਨ ਵੇਲੇ ਹਨੇਰਾ ਛਾਇਆ

ਪੰਜਾਬ ਵਿੱਚ ਤਾਪਮਾਨ ਥੱਲੇ ਆਇਆ

ਮਾਨਸਾ ਵਿੱਚ ਧੁੱਪ ਨਾ ਨਿਕਲਣ ਕਾਰਨ ਦਿਨ ਵੇਲੇ ਛਾਈ ਬੱਦਲਵਾਈ।

ਜੋਗਿੰਦਰ ਸਿੰਘ ਮਾਨ
ਮਾਨਸਾ, 2 ਦਸੰਬਰ

ਪੰਜਾਬ ਵਿੱਚ ਦਿਨ ਵੇਲੇ ਬੱਦਲ ਛਾਏ ਰਹਿਣ ਨਾਲ ਤਾਪਮਾਨ ਥੱਲੇ ਆ ਗਿਆ ਹੈ ਅਤੇ ਰਾਤ ਦੀ ਠੰਢ ਹੋਰ ਵੱਧ ਗਈ ਹੈ। ਇਸ ਠੰਢ ਨਾਲ ਰੋਜ਼ਮਰਾ ਦੀ ਜ਼ਿੰਦਗੀ ਨੂੰ ਬਰੇਕ ਲੱਗਣ ਲੱਗੀ ਹੈ। ਫਿਲਹਾਲ ਹਵਾ ਰੁਕੀ ਹੋਈ ਹੈ ਅਤੇ ਹਵਾ ਦੇ ਚੱਲਣ ਨਾਲ ਸ਼ੀਤ ਲਹਿਰ ਕਰਕੇ ਠੰਢ ਵੱਧਣ ਦਾ ਡਰ ਪੈਦਾ ਹੋ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਬੂੰਦਾਂਬਾਦੀ ਹੋਣ ਦੀ ਸੰਭਾਵਨਾ ਜਤਾਈ ਹੈ। ਮੌਸਮ ਦੇ ਵਿਗੜੇ ਮਿਜ਼ਾਜ ਨਾਲ ਮਾਲਵਾ ਖੇਤਰ ਵਿੱਚ ਕਣਕ ਦੀ ਰਹਿੰਦੀ ਬਿਜਾਈ ਦੇ ਹੋਰ ਪਛੜਨ ਦਾ ਖਦਸ਼ਾ ਹੈ।

ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਅੱਜ ਵੀਰਵਾਰ ਨੂੰ ਦਿਨ ਦਾ ਤਾਪਮਾਨ 23 ਡਿਗਰੀ ਤੋਂ ਘੱਟਕੇ 20 ਡਿਗਰੀ ਉਤੇ ਆ ਗਿਆ ਅਤੇ ਰਾਤ ਦਾ ਘੱਟੋ-ਘੱਟ ਤਾਪਮਾਨ 8.4 ਡਿਗਰੀ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਵਿਚਲੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਤੋਂ ਅਗਲੇ ਦਿਨਾਂ ਵਿੱਚ ਮੀਂਹ ਪੈਣ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ, ਜਿਸ ਨਾਲ ਠੰਢ ਹੋਰ ਵੱਧਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਧੁੱਪ ਨਾ ਨਿਕਲਣ ਕਾਰਨ ਤਾਪਮਾਨ ਵਿੱਚ ਹੋਰ ਗਿਰਾਵਟ ਆ ਗਈ ਹੈ ਅਤੇ ਉਨ੍ਹਾਂ ਰਾਤ ਦਾ ਔਸਤਨ ਤਾਪਮਾਨ 8 ਤੋਂ 9 ਡਿਗਰੀ ਅਤੇ ਦਿਨ ਦਾ 19 ਤੋਂ 21 ਡਿਗਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਅਚਾਨਕ ਵੱਧੀ ਇਸ ਠੰਢ ਕਾਰਨ ਨਿੱਤ ਦਿਨ ਕੰਮ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਣਾਉਣ ਵਾਲੇ ਲੋਕਾਂ ਲਈ ਇਹ ਮੁਸੀਬਤ ਬਣਨ ਲੱਗੀ ਹੈ। ਠੰਢ ਕਾਰਨ ਅਨੇਕਾਂ ਕੰਮਕਾਜ ਠੱਪ ਹੋਕੇ ਰਹਿ ਗਏ ਹਨ, ਜਿਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਨਵੀਂ ਬਿਪਤਾ ਪੈਦਾ ਹੋਣ ਲੱਗੀ ਹੈ। ਉਧਰ ਬੱਦਲਬਾਈ ਅਤੇ ਸਰਦੀ ਕਾਰਨ ਬਜ਼ਾਰਾਂ ਵਿਚ ਰੌਣਕਾਂ ਨੂੰ ਠੱਲ ਪਈ ਹੋਈ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਤ ਹੋ ਰਿਹਾ ਹੈ।

ਦੁਕਾਨਦਾਰਾਂ ਨੂੰ ਮਹਿੰਗਾਈ ਤੋਂ ਬਾਅਦ ਹੁਣ ਠੰਢ ਦੀ ਮਾਰ

ਲੱਕ ਤੋੜਵੀਂ ਮਹਿੰਗਾਈ ਕਾਰਨ ਦੁਕਾਨਦਾਰਾਂ ਦੇ ਪੱਲੇ ਗਾਹਕਾਂ ਨੂੰ ਲੈ ਕੇ ਨਿਰਾਸ਼ਾ ਹੀ ਪੈ ਰਹੀ ਸੀ। ਸਬਜ਼ੀ ਅਤੇ ਫਲਾਂ ਦੀਆਂ ਦੁਕਾਨਾਂ ਤੇ ਰੇਹੜੀਆਂ ਆਮ ਨਾਲੋਂ ਗਾਹਕਾਂ ਦੀ ਗਿਣਤੀ ਘੱਟ ਹੈ, ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਦੇ ਮੁਕਾਬਲੇ ਘੱਟ ਮਾਲ ਖਰੀਦਣਾ ਆਰੰਭ ਕੀਤਾ ਹੋਇਆ ਹੈ। ਉਧਰ ਭਾਵੇਂ ਠੰਢ ਵੱਧ ਗਈ ਹੈ, ਪਰ ਦੁਕਾਨਦਾਰਾਂ ਦੀਆਂ ਠੰਢ ਵਿਚ ਖਾਧੀਆਂ ਜਾਣ ਵਾਲੀਆਂ ਵਸਤੂਆਂ ਦੀ ਗਾਹਕੀ ਨਹੀਂ ਵੱਧ ਸਕੀ, ਜਿਸ ਕਾਰਨ ਥੋੜ੍ਹੀਆਂ-ਥੋੜ੍ਹੀਆਂ ਚੀਜ਼ਾਂ ਲਿਆਕੇ ਗੁਜਾਰਾ ਕਰਨ ਵਾਲੇ ਦੁਕਾਨਦਾਰਾਂ ਲਈ ਮੁਸ਼ਕਲ ਖੜ੍ਹੀ ਹੋਣ ਲੱਗੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All