ਗੁਰਜੰਟ ਕਲਸੀ
ਸਮਾਲਸਰ, 6 ਅਪਰੈਲ
ਪਿੰਡ ਲੰਗੇਆਣਾਂ ਕਲਾਂ ਦੇ ਗੁਰਦੁਆਰੇ ਵਿੱਚ ਅੱਜ ਹਰਿਆਣਾ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਖਾਲਸਾ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨਵਾਂ ਇਤਿਹਾਸ ਸਿਰਜੇਗਾ। ਇਹ ਜਿੰਨਾ ਮਰਜ਼ੀ ਲੰਮਾ ਚੱਲੇ ਪਰ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਸ਼ੰਘਰਸ਼ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੋਵੇਂ ਭਾਈ ਭਾਈ ਹਨ। ਰਾਜਸੀ ਲੋਕਾਂ ਨੇ ਇਸ ਵਿੱਚ ਕਿਸੇ ਨਾ ਕਿਸੇ ਮੁੱਦੇ ’ਤੇ ਹਮੇਸ਼ਾ ਹੀ ਪਾੜਾ ਪਾਉਣ ਦੀ ਕੋਸ਼ਿਸ ਕੀਤੀ ਹੈ ਪਰ ਕਿਸਾਨੀ ਸ਼ੰਘਰਸ਼ ਨੇ ਦੋਨੋਂ ਭਰਾਵਾਂ ਨੂੰ ਏਕੇ ਦੇ ਸੂਤਰ ਵਿੱਚ ਪਰੋ ਦਿੱਤਾ ਹੈ। ਇਸ ਮੌਕੇ ਕਿਸਾਨ ਯੂਨੀਅਨ ਪਿੰਡ ਲੰਗੇਆਣਾ ਇਕਾਈ ਦੇ ਪ੍ਰਧਾਨ ਫਤਿਹ ਸਿੰਘ, ਮੀਤ ਪ੍ਰਧਾਨ ਗੁਰਤੇਜ ਸਿੰਘ, ਜਰਨਲ ਸਕੱਤਰ ਸੁਖਜਿੰਦਰ ਸਿੰਘ ਸੁੱਖਾ, ਖਜ਼ਾਨਚੀ ਗੁਰਤੇਜ ਸਿੰਘ, ਹਰਪ੍ਰੀਤ ਸਿੰਘ, ਸਰਪੰਚ ਜਗਸੀਰ ਸਿੰਘ ਹਾਜ਼ਰ ਸਨ।