ਪੱਤਰ ਪ੍ਰੇਰਕ
ਗਿੱਦੜਬਾਹਾ, 2 ਸਤੰਬਰ
ਸਥਾਨਕ ਨਰਮਾ ਕਪਾਹ ਮੰਡੀ ਵਿੱਚ ਅੱਜ ਨਰਮੇ ਦੀ ਖ਼ਰੀਦ ਸ਼ੁਰੂ ਹੋਈ। ਮਾਰਕੀਟ ਕਮੇਟੀ ਦੇ ਸਕੱਤਰ ਸਮਸ਼ੇਰ ਸਿੰਘ ਕੌਲਧਰ ਵੱਲੋਂ ਆੜ੍ਹਤੀ ਫਰਮ ਮੋਹਨ ਲਾਲ ਐਂਡ ਕੰਪਨੀ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਦੀ ਨਰਮੇ ਦੀ ਢੇਰੀ ਦੀ ਨਿਯਮਾਂ ਅਨੁਸਾਰ ਬੋਲੀ ਲਗਵਾਈ ਗਈ। ਨਰਮੇ ਦੀ ਇਸ ਢੇਰੀ ਨੂੰ ਸ੍ਰੀ ਕ੍ਰਿਸ਼ਨਾ ਕਾਟਨ ਮਿੱਲਜ਼ ਵੱਲੋਂ 10,451 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦਿਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਸਮਸ਼ੇਰ ਸਿੰਘ ਕੌਲਧਰ ਨੇ ਕਿਹਾ ਕਿ ਨਰਮਾ-ਕਪਾਹ ਮੰਡੀ ਵਿੱਚ ਖ਼ਰੀਦ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ ਅਤੇ ਆੜ੍ਹਤੀ, ਕਿਸਾਨ, ਮਜ਼ਦੂਰ ਤੇ ਹੋਰਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਡੀ ਸੁਪਰਵਾਈਜ਼ਰ ਬਲਜੀਤ ਸਿੰਘ, ਗੋਪਾਲ ਗਰਗ ਵੀ ਮੌਜੂਦ ਸਨ।