ਸਾਦਿਕ (ਗੁਰਪ੍ਰੀਤ ਸਿੰਘ): ਇੱਥੋਂ ਨੇੜਲੇ ਪਿੰਡ ਬਲੋਚਾਂ ਵਿੱਚ ਡਰੇਨ ਦਾ ਪੁਲ ਨੀਂਵਾ ਹੋਣ ਕਾਰਨ ਰੁੜ੍ਹ ਕੇ ਆ ਰਹੀ ਕੇਲੀ ਇਸ ਦੇ ਹੇਠ ਫਸਣ ਨਾਲ ਪਾਣੀ ਇਸ ਦੇ ਉੱਪਰੋਂ ਲੰਘਣ ਲੱਗ ਪਿਆ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਸ-ਪਾਸ ਦੇ ਖੇਤ ਡੁੱਬਣ ਲੱਗੇ ਹਨ। ਸਾਬਕਾ ਸਰਪੰਚ ਜਸਪਾਲ ਸਿੰਘ ਨੇ ਆਖਿਆ ਕਿ ਨੀਵੇਂ ਪੁਲ ਕਰਕੇ ਬਰਸਾਤੀ ਦਿਨਾਂ ’ਚ ਅਕਸਰ ਹੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਡਰੇਨੇਜ ਵਿਭਾਗ ਨੂੰ ਪੁਲ ਉੱਚਾ ਕਰਨ ਬਾਰੇ ਬੇਨਤੀ ਕੀਤੀ ਜਾਂਦੀ ਹੈ ਪਰ ਸੁਣਵਾਈ ਨਹੀ ਹੋ ਰਹੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਪੁਲ ਨੂੰ ਉੱਚਾ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਆ ਰਹੀ ਪ੍ਰੈਸ਼ਾਨੀ ਤੋਂ ਨਿਯਾਤ ਮਿਲ ਸਕੇ। ਇਸ ਮੌਕੇ ਲਖਮੀਰ ਸਿੰਘ, ਬਹਾਦੁਰ ਸਿੰਘ , ਕੁਲਦੀਪ ਸਿੰਘ ਤੇ ਗੁਰਮੀਤ ਸਿੰਘ ਹਾਜ਼ਰ ਸਨ।