ਨਾਜਾਇਜ਼ ਖਣਨ: ਸਿਆਸੀ ਘੁਰਕੀ ਮਗਰੋਂ ਦੋਵੇਂ ਕੇਸ ਰੱਦ

ਨਾਜਾਇਜ਼ ਖਣਨ: ਸਿਆਸੀ ਘੁਰਕੀ ਮਗਰੋਂ ਦੋਵੇਂ ਕੇਸ ਰੱਦ

ਮੋਗਾ ਪੁਲੀਸ ਵੱਲੋਂ ਨਾਜਾਇਜ਼ ਖਣਨ ਵੇਲੇ ਕਬਜ਼ੇ ਵਿੱਚ ਲਈ ਗਈ ਮਸ਼ੀਨ ਦੀ ਫ਼ਾਈਲ ਫ਼ੋਟੋ।

ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਅਕਤੂਬਰ

ਇਥੇ ਕਰੀਬ ਡੇਢ ਮਹੀਨੇ ਦੇ ਕਾਰਜਕਾਲ ਦੌਰਾਨ ਵਿਵਾਦਿਤ ਤਤਕਾਲੀ ਐੱਸਐੱਸਪੀ ਵੱਲੋਂ ਮਾਈਨਿੰਗ ਨਿਯਮਾਂ ਦੀ ਉਲੰਘਣਾ, ਗੈਰ ਕਾਨੂੰਨੀ ਖਣਨ ਤੇ ਸਰਕਾਰੀ ਖਜ਼ਾਨੇ ਦੇ ਟੈਕਸ ਦੀ ਚੋਰੀ ਦੀਆਂ ਧਰਾਵਾਂ ਤਹਿਤ ਦਰਜ ਕੀਤੇ ਦੋ ਕੇਸ ਕਥਿਤ ਸਿਆਸੀ ਘੁਰਕੀ ਮਗਰੋਂ ਰੱਦ ਕਰ ਦਿੱਤੇ ਹਨ। ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਤੰਤਰ ਤੇ ਮਾਫ਼ੀਆ-ਸਿਆਸੀ ਗੱਠਜੋੜ ਕਿਸ ਹੱਦ ਤੱਕ ਘੁਲੇ ਮਿਲੇ ਹਨ।ਥਾਣਾ ਧਰਮਕੋਟ ਪੁਲੀਸ ਨੇ 19 ਸਤੰਬਰ ਤੇ ਥਾਣਾ ਕੋਟ ਈਸੇ ਖਾਂ ਪੁਲੀਸ ਨੇ 25 ਸਤੰਬਰ ਨੂੰ ਕੇਸ ਦਰਜ ਕਰਕੇ ਕਰੋੜਾਂ ਦੀ ਮਸ਼ੀਨਰੀ 5 ਟਰੈਕਟਰ-ਟਰਾਲੇ, ਦੋ ਪੋਕਲੈਣ ਮਸ਼ੀਨਾਂ, ਜੇਸੀਬੀ ਮਸ਼ੀਨ ਤੇ ਰੇਤ ਠੇਕੇਦਾਰ ਕੰਪਨੀ ਦਾ ਲੈਪਟੌਪ, ਪ੍ਰਿੰਟਰ ਆਦਿ ਜ਼ਬਤ ਕਰਕੇ 8 ਵਿਅਕਤੀਆਂ ਨੂੰ ਰੇਤ ਦੀਆਂ ਭਰੀਆਂ ਟਰਾਲੀਆਂ ਸਣੇ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਅਧਿਕਾਰੀ ਤੇ ਖਣਨ ਵਿਭਾਗ ਅਧਿਕਾਰੀ ਮਾਮਲੇ ’ਚ ਆਹਮੋ ਸਾਹਮਣੇ ਹੋ ਗਏ ਸਨ। ਖਣਨ ਵਿਭਾਗ ਅਧਿਕਾਰੀਆਂ ਨੇ ਪੁਲੀਸ ਦੀ ਇਸ ਕਾਰਵਾਈ ’ਤੇ ਸੁਆਲ ਚੁੱਕ ਸਨ ਜਦੋਂਕਿ ਪੁਲੀਸ ਵੱਲੋਂ ਮਾਈਨਿੰਗ ਨਿਯਮਾਂ ਦੀ ਉਲੰਘਣਾ, ਗੈਰ-ਕਾਨੂੰਨੀ ਖਣਨ ਤੇ ਸਰਕਾਰੀ ਟੈਕਸ ਦੀ ਚੋਰੀ ਦਾ ਦਾਅਵਾ ਕੀਤਾ ਗਿਆ ਸੀ। ਰਾਣਾ ਐਂਡ ਕੰਪਨੀ ਰੇਤ ਠੇਕੇਦਾਰ ਸੁਮਿਤ ਤਨੇਜਾ ਨੇ ਪੁਲੀਸ ਦੀ ਕਾਰਵਾਈ ਨੂੰ ਚਣੌਤੀ ਦਿੰਦੇ ਹਾਈ ਕੋਰਟ ਤੋਂ ਇਲਾਵਾ ਪੁਲੀਸ ਕੋਲ ਅਰਜ਼ੀ ਦਾਇਰ ਕੀਤੀ ਸੀ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਲਈ ਸੂਬੇ ਦੇ ਮੁੱਖ ਸਕੱਤਰ ਨੂੰ ਹੁਕਮ ਦਿੱਤੇ ਸਨ। ਜਾਂਚ ਦੌਰਾਨ ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਭੇਜ ਸਿੰਘ ਚੌਹਾਨ ਨੇ ਸਪਸ਼ਟ ਕਰ ਦਿੱਤਾ ਕਿ ਇਸ ਮਾਮਲੇ ’ਚ ਨਾ ਤਾਂ ਮਾਈਨਿੰਗ ਨਿਯਮਾਂ ਦੀ ਉਲੰਘਣਾ ਹੋਈ ਤੇ ਨਾ ਹੀ ਗੈਰਕਾਨੂੰਨੀ ਖਣਨ ਹੋ ਰਹੀ ਹੈ। ਜਿੰਨਾ ਰੇਤ ਪਰਚੀਆਂ ਨੂੰ ਪੁਲੀਸ ਜਾਅਲੀ ਆਖ ਰਹੀ ਹੈ ਉਹ ਵਿਭਾਗ ਦੇ ਪੋਰਟਲ ’ਤੇ ਹਨ। ਸੂਤਰ ਦੱਸਦੇ ਹਨ ਕਿ ਕਥਿਤ ਸਿਆਸੀ ਘੁਰਕੀ ਮਗਰੋਂ ਇਹ ਕੇਸ ਰੱਦ ਕਰਨ ਲਈ ਪੁਲੀਸ ਹੱਥਾਂ ਪੈਰਾਂ ’ਤੇ ਆ ਗਈ ਤੇ ਦੋਵਾਂ ਕੇਸਾਂ ਦੀ ਅਖਰਾਜ ਰਿਪੋਰਟ ਤਿਆਰ ਕਰਕੇ ਸੂਚਨਾ ਰਾਜ ਸਰਕਾਰ ਨੂੰ ਭੇਜ ਦਿੱਤੀ। ਪੰਜਾਬ ਦੀ ਸੱਤਾ ’ਚ ਹੋਈ ਤਬਦੀਲੀ ਵੀ ਨਾਜਾਇਜ਼ ਖਣਨ ਦੇ ਮੁੱਦੇ ਨੂੰ ਹੱਲ ਕਰਨ ’ਚ ਨਾਕਾਮ ਸਾਬਤ ਹੋਈ ਹੈ ਤੇ ਸਿਆਸੀ ਸਰਪਰਸਤੀ ਹੇਠ ਚਲਦਾ ਰੇਤ ਮਾਫੀਏ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਇਹ ਤਾਮਝਾਮ ਵੱਡੇ ਰਾਜਨੀਤਕ ਆਗੂਆਂ ਤੇ ਉੱਚ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਤੇ ਸਰਪਰਸਤੀ ਬਿਨਾਂ ਨਹੀਂ ਚੱਲ ਸਕਦਾ।

ਕੀ ਕਹਿੰਦੇ ਨੇ ਜ਼ਿਲ੍ਹਾ ਪੁਲੀਸ ਮੁਖੀ

ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਦੋਵੇਂ ਕੇਸਾਂ ਦੀ ਅਖਰਾਜ ਰਿਪੋਰਟ ਭਰਨ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਜੋ ਰੇਤ ਪਰਚੀਆਂ ਸਨ ਉਹ ਠੀਕ ਸਨ ਪਰ ਟਰੈਕਟਰ ਚਾਲਕਾਂ ਨੇ ਮੌਕੇ ’ਤੇ ਪੇਸ਼ ਨਹੀਂ ਸਨ ਕੀਤੀਆਂ। ਪਰਚੀਆਂ ਅਸਲੀ ਸਨ ਤਾਂ ਬੇਕਸੂਰ 8 ਲੋਕਾਂ ਨੂੰ ਕਈ ਦਿਨ ਜੇਲ੍ਹ ’ਚ ਡੱਕਣ ਲਈ ਜ਼ਿੰਮੇਵਾਰ ਕੌਣ ਹੈ? 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜ਼ਖ਼ਮੀਆਂ ਹੋਈਆਂ ਕੁਝ ਲੜਕੀਆਂ ਹਸਪਤਾਲ ਦਾਖਲ ਕਰਵਾਈਆਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਸ਼ਹਿਰ

View All