ਨਿੱਜੀ ਪੱਤਰ ਪ੍ਰੇਰਕ
ਮਲੋਟ, 8 ਅਪਰੈਲ
ਬਰਾਤ ਤੋਂ ਵਾਪਸ ਪਿੰਡ ਕਰਮਗੜ੍ਹ ਪਰਤਦਿਆਂ ਇਕ ਦਿਨ ਪਹਿਲਾਂ ਸਵਿਫਟ ਕਾਰ ਅਤੇ ਇੱਟਾਂ ਦੀ ਭਰੀ ਟਰਾਲੀ ਦਰਮਿਆਨ ਹੋਈ ਟੱਕਰ ’ਚ ਪਿਓ-ਪੁੱਤ ਦੀ ਮੌਤ ਹੋਣ ਤੋਂ ਬਾਅਦ ਇਕ ਹੋਰ ਨਾਬਾਲਗ ਲੜਕੇ ਦੀ ਮੌਤ ਹੋ ਗਈ। ਦਰਅਸਲ ਲੰਮੇਂ ਸਮੇਂ ਤੋਂ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਚੱਲੀ ਆ ਰਹੀ ਹੈ। ਕੁਝ ਦਿਨ ਪਹਿਲਾਂ ਹੱਡੀਆਂ ਦੇ ਮਾਹਿਰ ਡਾ. ਗੁਰਲਵ ਜੌੜ ਅਸਤੀਫਾ ਦੇ ਗਏ ਸਨ। ਉਪਰੰਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਗੌਤਮ ਕਮਰਾ ਵੀ ਨੌਕਰੀ ਛੱਡ ਗਏ ਸਨ। ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਜੇਕਰ ਕੋਈ ਬੱਚਿਆਂ ਦੇ ਰੋਗਾਂ ਦਾ ਮਾਹਿਰ ਡਾਕਟਰ ਡਿਊਟੀ ’ਤੇ ਤਾਇਨਾਤ ਹੁੰਦਾ ਤਾਂ ਦੂਜੇ ਬੱਚੇ ਨੂੰ ਬਚਾਇਆ ਜਾ ਸਕਦਾ ਸੀ ਪਰ ਦੇਰ ਰਾਤ ਉਸ ਦੀ ਮੌਤ ਹੋ ਗਈ।