ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 24 ਨਵੰਬਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਇੱਥੇ ਅਦਾਲਤਾਂ ਵਿੱਚ 50 ਸਾਲ ਦੀ ਵਕਾਲਤ ਪੂਰੀ ਕਰਨ ਵਾਲੇ ਵਿਦਵਾਨ ਵਕੀਲਾਂ ਨੂੰ ਸਨਮਾਨਿਤ ਕਰਨ ਲਈ ਸੈਂਟਰਲ ਹਾਲ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ਼ੈਸ਼ਨ ਜੱਜ ਸੁਮੀਤ ਮਲਹੋਤਰਾ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਮੈਣੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਐਸੋਸੀਏਸ਼ਨ ਦੇ ਸਕੱਤਰ ਅਮਿਤ ਗੁਪਤਾ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਵੱਲੋਂ ਸੀਨੀਅਰ ਵਕੀਲ ਮਹਿੰਦਰ ਸਿੰਘ ਰੋਮਾਣਾ, ਪ੍ਰਿਤਪਾਲ ਸੁਖੀਜਾ, ਜਗਜੀਤ ਇੰਦਰ ਸਿੰਘ ਸੰਧੂ, ਦੀਪ ਚੰਦ ਗੋਇਲ, ਹਰੀ ਸਿੰਘ ਸੇਖੋਂ, ਨਰਿੰਦਰ ਕੁਮਾਰ ਅਤੇ ਹਰਦੁਆਰ ਸਿੰਘ ਸੰਧੂ ਦਾ ਸਨਮਾਨ ਕੀਤਾ ਗਿਆ। ਇਹ ਸਾਰੇ ਵਕੀਲ ਫ਼ਰੀਦਕੋਟ ਜਿਲ੍ਹਾ ਬਣਨ ਤੋਂ ਪਹਿਲਾਂ ਦੇ ਲਗਾਤਾਰ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਬਾਰ ਐਸੋਸੀਏਸ਼ਨ ਨੇ ਵਕਾਲਤ ਲਈ ਫ਼ਰੀਦਕੋਟ ਵਿੱਚ ਨਵੇਂ ਭਰਤੀ ਹੋਏ ਤਿੰਨ ਦਰਜਨ ਨੌਜਵਾਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ।