ਪੱਤਰ ਪ੍ਰੇਰਕ
ਨਥਾਣਾ, 22 ਅਕਤੂਬਰ
ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ’ਚ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਥੋਂ ਦੇ ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਵਿੱਚ ਸਾਦਾ ਸਮਾਗਮ ਕਰ ਕੇ ਸਨਮਾਨਿਤ ਕੀਤਾ ਗਿਆ। 18 ਤੋਂ ਘੱਟ ਆਯੂ ਦੇ ਸ਼ਾਟ ਪੁੱਟ ਗਰਨੂਰਦੀਪ ਸਿੰਘ ਨੇ ਤੀਜਾ ਸਥਾਨ, ਹੈਮਰ ਥ੍ਰੋ ਵਿੱਚ ਪਹਿਲਾ ਸਥਾਨ ਲਿਆ। ਜੈਵਲਿਨ ਥ੍ਰੋ ਵਿੱਚ ਰਾਹੁਲ ਯਾਦਵ ਨੇ ਪਹਿਲਾ ਤੇ ਹੈਮਰ ਥ੍ਰੋ ਵਿੱਚ ਪ੍ਰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 16 ਸਾਲ ਤੋਂ ਘੱਟ ਉਮਰ ਦੇ ਨਵਦੀਪ ਸਿਘ ਨੇ ਲੰਬੀ ਛਾਲ ਵਿੱਚ ਤੀਸਰਾ ਸਥਾਨ ਅਤੇ ਉੱਚੀ ਛਾਲ ਵਿੱਚ ਪ੍ਰਭਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।