ਭਗਤਾ ਭਾਈ: ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿੱਚ ਐਜੂਕੇਟ ਪੰਜਾਬ ਪ੍ਰਾਜੈਕਟ ਤਹਿਤ ਪੁੱਛੇ ਸਵਾਲਾਂ ਜਵਾਬਾਂ ਦੇ ਜੇਤੂ ਰਹੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਬੀਤੇ ਦਿਨੀਂ ਅਧਿਆਪਕ ਸੋਹਣ ਸਿੰਘ ਰੌਂਤਾ, ਸੰਪੂਰਨ ਸਿੰਘ ਗੁਰੂਸਰ ਅਤੇ ਮਨਦੀਪ ਸਿੰਘ ਨੇ ਸਿੱਖ ਧਰਮ ਅਤੇ ਗੁਰੂ ਸਹਬਿਾਨਾਂ ਦੇ ਜੀਵਨ ਬਾਰੇ ਸਵਾਲ ਪੁੱਛੇ ਸਨ। ਪ੍ਰਿੰਸੀਪਲ ਨੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ। ਇਸ ਮੌਕੇ ਧਾਰਮਿਕ ਵਿਸ਼ੇ ਦੇ ਅਧਿਆਪਕ ਪਲਵਿੰਦਰ ਕੌਰ ਜਲਾਲ, ਨੀਤੂ ਸ਼ਰਮਾ, ਬਲਵਿੰਦਰ ਕੌਰ, ਸਵਰਨਜੀਤ ਕੌਰ, ਰਣਜੀਤ ਕੌਰ, ਜਸਪ੍ਰੀਤ ਕੌਰ, ਗਗਨਦੀਪ ਕੌਰ, ਅਮਨਵੀਰ ਕੌਰ, ਅਮਰਜੀਤ ਕੌਰ, ਮੰਦਰ ਸਿੰਘ, ਸੁਖਦੀਪ ਸਿੰਘ ਮੈਡੀਕਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ