ਭਗਤਾ ਭਾਈ: ਸੰਤ ਮਹੇਸ਼ ਮੁਨੀ ਗਰਲਜ਼ ਕਾਲਜ ਭਗਤਾ ਭਾਈ ਦੇ ਚੇਅਰਮੈਨ ਕੇਸ਼ਵ ਗਰਗ ਦੀ ਅਗਵਾਈ ਹੇਠ ਵਿਦਿਆਰਥਣਾਂ ਦਾ ਬੌਧਿਕ ਪੱਧਰ ਉੱਚਾ ਚੁੱਕਣ ਤੇ ਗਿਆਨ ਵਿੱਚ ਵਾਧਾ ਕਰਨ ਲਈ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਕੰਟਰੋਲਰ ਇੰਦਰਪਾਲ ਦਿਉਲ ਨੇ ਦੱਸਿਆ ਕਿ ਮੁਕਾਬਲੇ ਵਿੱਚ ਨਵਦੀਪ ਕੌਰ ਨੇ ਪਹਿਲਾ ਤੇ ਮਨਦੀਪ ਕੌਰ ਗੁੰਮਟੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਦਾ ਚੇਅਰਮੈਨ ਕੇਸ਼ਵ ਗਰਗ ਨੇ ਚਾਂਦੀ ਦੇ ਸਿੱਕਿਆਂ ਨਾਲ ਸਨਮਾਨਿਤ ਕੀਤਾ। ਤੀਜੇ ਸਥਾਨ ਤੇ ਰਹਿਣ ਵਾਲੀ ਜਸਪ੍ਰੀਤ ਕੌਰ ਦਿਆਲਪੁਰਾ ਮਿਰਜ਼ਾ ਤੇ ਚੌਥੇ ਸਥਾਨ ਹਾਸਲ ਕਰਨ ਵਾਲੀ ਨਵਨੀਤ ਕੌਰ ਬੁਰਜ ਲੱਧਾ ਨੂੰ ਇੰਦਰਪਾਲ ਕੌਰ ਦਿਉਲ ਤੇ ਚੇਅਰਮੈਨ ਗਰਗ ਨੇ ਘੜੀਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹਾਕਮ ਸਿੰਘ ਵੜਿੰਗ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ