ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 19 ਅਗਸਤ
ਸਿੱਖ ਸੇਵਾ ਸੁਸਇਟੀ ਮੌੜ ਨਾਭਾ ਵੱਲੋਂ ਪਿੰਡ ਰੌਂਤਾ ਦੇ ਰਾਗੀ ਭਾਈ ਕੁਲਵੰਤ ਸਿੰਘ ਦਾ ਨਵੇਂ ਪਲਟੀਨਾ ਮੋਟਰਰਸਾਈਕਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਿੱਖ ਸੇਵਾ ਸੁਸਾਇਟੀ ਮੌੜ ਨਾਭਾ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਕਿਹਾ ਕਿ ਧਰਮ ਪ੍ਰਚਾਰਕ ਭਾਈ ਕੁਲਵੰਤ ਸਿੰਘ ਰਾਗੀ ਲਈ ਜਥੇਦਾਰ ਰਣਜੀਤ ਸਿੰਘ ਐਬਸਫ਼ੋਰਡ ਅਤੇ ਬੀਬੀ ਸੁਖਮਨੀ ਕੌਰ ਯੂਐਸਏ ਵੱਲੋਂ ਮੋਟਰਸਾਈਕਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਗੀ ਕੁਲਵੰਤ ਸਿੰਘ ਰੋਜ਼ਾਨਾ ਮੰਗਵੇਂ ਮੋਟਰਸਾਈਕਲ ’ਤੇ ਮੌੜ ਨਾਭਾ ਵਿੱਚ ਬੱਚਿਆਂ ਨੂੰ ਗੁਰਮਿਤ ਸੰਗੀਤ ਸਿਖਾਉਣ ਜਾਂਦਾ ਸੀ। ਇਸ ਮੌਕੇ ਪ੍ਰਧਾਨ ਗੁਰਦਿਆਲ ਸਿੰਘ, ਬਲਜੀਤ ਗਰੇਵਾਲ, ਡਾ. ਰਾਜਵੀਰ ਸਿੰਘ ਰੌਂਤਾ, ਜਗਦੀਪ ਧਾਲੀਵਾਲ, ਰਣਜੀਤ ਸਿੰਘ ਖਾਲਸਾ ਹਾਜ਼ਰ ਸਨ।