ਨਿਹਾਲ ਸਿੰਘ ਵਾਲਾ: ਕਾਮਰੇਡ ਸੁਦਾਗਰ ਸਿੰਘ ਅਤੇ ਮਾਸਟਰ ਗੁਰਮੇਲ ਸਿੰਘ ਦਿਉਲ ਦੀ ਯਾਦ ’ਚ ਹੁਸ਼ਿਆਰ ਬੱਚਿਆਂ ਦੇ ਸਨਮਾਨ ਦੀ ਪਿਰਤ ਨੂੰ ਅੱਗੇ ਤੋਰਦਿਆਂ ਪ੍ਰਾਇਮਰੀ ਸਕੂਲ ਬਿਲਾਸਪੁਰ ਵਿੱਚ ਅੱਜ ਸਮਾਗਮ ਹੋਇਆ।ਇਸ ਮੌਕੇ ਸੋਨੀ ਦਿਉਲ ਯੂਐੱਸਏ ਨੇ ਆਪਣੇ ਪਿਤਾ ਗੁਰਸ਼ਰਨ ਸਿੰਘ (ਬੁੱਧ ਸਿੰਘ ਦਿਉਲ) ਦੀ ਯਾਦ ਵਿੱਚ 104 ਨਰਸਰੀ ਦੇ ਬੱਚਿਆਂ ਨੂੰ ਸਟੇਸ਼ਨਰੀ ਦੀ ਕਿੱਟ ਵੰਡੀ। ਮਰਹੂਮ ਸੁਖਦੇਵ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ 5100 ਰੁਪਏ ਸਕੂਲ ਵਿੱਚ ਦਿਓਲ ਪਰਿਵਾਰ ਵੱਲੋਂ ਸ਼ੁਰੂ ਕੀਤੀ ਸਟੇਸ਼ਨਰੀ ਬੈਂਕ ਵਿੱਚ ਯੋਗਦਾਨ ਪਾਇਆ । ਮੁੱਖ ਮਹਿਮਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ। ਸਕੂਲ ਮੁਖੀ ਬਲਦੀਪ ਕੌਰ ਨੇ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ