ਨਿੱਜੀ ਪੱਤਰ ਪ੍ਰੇਰਕ
ਮੰਡੀ ਲੱਖੇਵਾਲੀ, 19 ਜੂਨ
ਆਮ ਆਦਮੀ ਪਾਰਟੀ ਵੱਲੋਂ ਅੱਜ ਪਿੰਡ ਲੱਖੇਵਾਲੀ ਵਿੱਚ ‘ਆਪ’ ਆਗੂ ਦਿਲਬਾਗ ਸਿੰਘ ਬਰਾੜ ਦੇ ਘਰ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਸੈਸ਼ਨ ਜੱਜ ਰਹੇ ਕਰਨੈਲ ਸਿੰਘ ਆਹੀ ਦਾ ਵਧੀਆ ਸੇਵਾਵਾਂ ਬਦਲੇ ਸਨਮਾਨ ਕੀਤਾ ਗਿਆ। ਉਹ ਸੇਵਾਮੁਕਤ ਹੋਣ ਮਗਰੋਂ ਸਥਾਨਕ ਕੰਜ਼ਿਊਮਰ ਫੋਰਮ ਦੇ ਚੇਅਰਮੈਨ ਚੁਣੇ ਗਏ ਸਨ। ਇਸ ਮੌਕੇ ਸਾਬਕਾ ਹਲਕਾ ਇੰਚਾਰਜ ਜਸ਼ਨ ਬਰਾੜ ਲੱਖੇਵਾਲੀ , ਬਲਾਕ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਤੇ ਸਰਕਲ ਇੰਚਾਰਜ ਅਮਰਿੰਦਰ ਸਿੰਘ ਮੌੜ ਸਣੇ ਹੋਰ ਆਗੂ ਮੌਜਦੂ ਸਨ।