ਭਗਤਾ ਭਾਈ (ਪੱਤਰ ਪ੍ਰੇਰਕ): ਉੱਘੇ ਉਦਯੋਗਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਬੁਰਜ ਗਿੱਲ ਦਾ ਕੈਲਗਰੀ (ਕੈਨੇਡਾ) ’ਚ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਿੰਦਰ ਸਿੰਘ ਬਰਾੜ ਵਿਧਾਇਕ ਕੈਲਗਰੀ ਨੌਰਥ ਈਸਟ ਅਤੇ ਗੁਰਲਾਲ ਸਿੰਘ ਸਲਾਬਤਪੁਰਾ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਸੈਂਟਰਲ ਜ਼ੋਨ ਕੈਨੇਡਾ ਨੇ ਨਿਰਮਲ ਸਿੰਘ ਬੁਰਜ ਗਿੱਲ ਦਾ ਸਨਮਾਨ ਕਰਦਿਆਂ ਉਨ੍ਹਾਂ ਦੀਆਂ ਸਮਾਜ ਦੀ ਬਿਹਤਰੀ ਲਈ ਸੇਵਾਵਾਂ ਦੀ ਸ਼ਲਾਘਾ ਕੀਤੀ। ਬੁਰਜ ਗਿੱਲ ਨੇ ਕੈਨੇਡਾ ਦੀ ਧਰਤੀ ‘ਤੇ ਮਿਲੇ ਸਨਮਾਨ ਲਈ ਗੁਰਿੰਦਰ ਸਿੰਘ ਬਰਾੜ, ਗੁਰਲਾਲ ਸਿੰਘ ਸਲਾਬਤਪੁਰਾ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਨੂਰ ਸਿੰਘ ਮਹਿਰਾਜ ਤੇ ਅਸ਼ਵਨੀ ਕੁਮਾਰ ਮਿੰਟੂ ਹਾਜ਼ਰ ਸਨ।