ਜੀਵਨ ਕ੍ਰਾਂਤੀ/ਸੁਰਜੀਤ ਵਸ਼ਿਸ਼ਟ
ਝੁਨੀਰ, 12 ਅਗਸਤ
ਪਿੰਡ ਝੁਨੀਰ ਵਿੱਚ ਇੱਕ ਘਰ ਅੰਦਰ ਦਾਖ਼ਲ ਹੋ ਕੇ ਕੀਤੀ ਗਈ ਭੰਨ-ਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਝ ਨੌਜਵਾਨਾਂ ਅਤੇ ਅਮਨਦੀਪ ਸਿੰਘ ਨਾਲ ਇੱਕ ਦਿਨ ਪਹਿਲਾਂ ਆਪਸੀ ਤਕਰਾਰ ਹੋ ਗਈ ਸੀ। ਉਸੇ ਰੰਜਿਸ਼ ਕਾਰਨ ਕੁੱਝ ਸ਼ਰਾਰਤੀ ਅਨਸਰਾਂ ਨੇ ਰਾਤ ਨੂੰ ਘਰ ਵਿੱਚ ਦਾਖ਼ਲ ਹੋ ਕੇ ਭਾਰੀ ਨੁਕਸਾਨ ਕਰ ਦਿੱਤਾ ਜਦਕਿ ਅਮਨਦੀਪ ਸਿੰਘ ਘਰੋਂ ਬਾਹਰ ਸੀ। ਅਮਨਦੀਪ ਸਿੰਘ ਦੀ ਭੈਣ ਵਕੀਲ ਗਗਨਦੀਪ ਕੌਰ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਕੁਝ ਨਸ਼ੇੜੀ ਕਿਸਮ ਦੇ 10-12 ਹਮਲਾਵਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਕਾਰ, ਇੱਕ ਸਕੂਟੀ, ਵਾਸ਼ਿੰਗ ਮਸ਼ੀਨ ਅਤੇ ਫਰਿਜ਼ ਆਦਿ ਕੀਮਤੀ ਸਾਮਾਨ ਦੀ ਭੰਨ-ਤੋੜ ਕਰ ਦਿੱਤੀ ਅਤੇ ਪੰਜਾਹ ਹਜ਼ਾਰ ਰੁਪਏ ਲੈ ਗਏ। ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਭੋਲਾ, ਗੁਰਦੀਪ ਗੈਟੀ, ਨੇਮ ਚੰਦ ਚੌਧਰੀ ਨੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਮੁਖੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਸੁਖਦੀਪ ਸਿੰਘ ਉਰਫ ਸ਼ਨੀ, ਪ੍ਰਦੀਪ ਸਿੰਘ, ਸਨੀ ਸਿੰਘ, ਪਪਨੀ ਸਿੰਘ, ਬਲਕਰਨ ਸਿੰਘ, ਅਜੈਬ ਸਿੰਘ, ਹਰਦੀਪ ਸਿੰਘ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 458, 395, 427, 148 ਅਤੇ 149 ਕੇਸ ਦਰਜ ਕੀਤਾ ਹੈ।