ਕਾਲਾਂਵਾਲੀ (ਪੱਤਰ ਪ੍ਰੇਰਕ): ਅਖਿਲ ਭਾਰਤੀ ਸੇਵਾ ਸੰਘ ਸ਼ਾਖਾ ਕਾਲਾਂਵਾਲੀ ਦੀ ਚੋਣ ਸੇਠ ਪ੍ਰਕਾਸ਼ ਚੰਦ ਸੂਰਤੀਆ ਟਰੱਸਟ ਵਿਖੇ ਰਾਸ਼ਟਰੀ ਸੇਵਾ ਮੁਖੀ ਇੰਦਰ ਗੋਇਲ, ਜਨਰਲ ਸਕੱਤਰ ਵਿਨੋਦ ਧਵਨ ਤੇ ਮੁਕੇਸ਼ ਵਰਮਾ ਦੀ ਦੇਖ-ਰੇਖ ਹੇਠ ਹੋਈ ਜਿਸ ਵਿੱਚ ਹੀਰਾ ਸਿੰਘ ਅਰਨੇਜਾ ਨੂੰ ਪ੍ਰਧਾਨ ਅਤੇ ਦਿਨੇਸ਼ ਗਰਗ ਜੈਨ ਨੂੰ ਸਰਪ੍ਰਸਤ ਚੁਣਿਆ ਗਿਆ| ਸ਼ਾਖਾ ਦੇ ਬੁਲਾਰੇ ਪੂਰਨ ਚੰਦ ਨਾਗਰ ਨੇ ਦੱਸਿਆ ਕਿ ਸੁਭਾਸ਼ ਕੁਮਾਰ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਅਜੈ ਗਰਗ ਨੂੰ ਮੀਤ ਪ੍ਰਧਾਨ, ਪੂਰਨ ਨਾਗਰ ਨੂੰ ਜਨਰਲ ਸਕੱਤਰ, ਮੰਗਤ ਗਰਗ ਨੂੰ ਖਜ਼ਾਨਚੀ ਚੁਣਿਆ ਗਿਆ|