ਪੱਤਰ ਪ੍ਰੇਰਕ
ਲੰਬੀ, 21 ਅਕਤੂਬਰ
ਦਸਮੇਸ਼ ਗਰਲਜ਼ ਕਾਲਜ ਬਾਦਲ ਵਿੱਚ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਅੱਜ ਵੱਖ-ਵੱਖ ਖੇਤਰੀ ਲੋਕ ਨਾਚਾਂ ਅਤੇ ਪੰਜਾਬੀ ਵਿਰਸੇ ਦੇ ਅਨਿੱਖੜਵੇਂ ਅੰਗ ਰਵਾਇਤੀ ਗੀਤ ਸੁਹਾਗ, ਘੋੜੀਆਂ, ਸਿੱਠਣੀਆਂ, ਢੋਲਕੀ ਵਾਲੇ ਗੀਤਾਂ ਦਾ ਬੋਲਬਾਲਾ ਰਿਹਾ। ਅੱਜ ਸਰੀ (ਕੈਨੇਡਾ) ਤੋਂ ਪ੍ਰਿੰਸੀਪਲ ਜਤਿੰਦਰ ਸਿੰਘ ਮੱਟੋ, ਪ੍ਰਿੰਸੀਪਲ ਇਕਬਾਲ ਸਿੰਘ ਗੋਦਾਰਾ, ਭਾਰਤੀ ਹਾਕੀ ਖਿਡਾਰੀ ਰਛਪਾਲ ਸਿੰਘ, ਡਾ. ਜਗਮੋਹਨ ਸਿੰਘ, ਪ੍ਰੋ. ਜਗਪਾਲ ਸਿੰਘ, ਪ੍ਰਿੰਸੀਪਲ ਸਤਵੰਤ ਸਿੰਘ, ਪ੍ਰਿੰਸੀਪਲ ਜਗਦੀਪ ਕੌਰ ਅਤੇ ਪ੍ਰਿੰਸੀਪਲ ਵਨੀਤਾ ਸ਼ਾਮਲ ਹੋਏ। ਸਮਾਗਮ ਦਾ ਆਗਾਜ਼ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਤੇ ਉਪ ਪ੍ਰਿੰਸੀਪਲ ਇੰਦਰਾ ਪਹੂਜਾ ਨੇ ਕੀਤਾ। ਮੇਲੇ ਮੌਕੇ ਇੱਕ ਅੰਗੀ ਨਾਟਕ ਦੇ ਮੁਕਾਬਲੇ ਵਿੱਚ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਬਾਜ਼ੀ ਮਾਰੀ। ਜਨਰਲ ਨਾਚ ’ਚ ਕ੍ਰਮਵਾਰ ਦਸਮੇਸ਼ ਗਰਲਜ਼ ਕਾਲਜ ਬਾਦਲ, ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ ਅਤੇ ਡੀਏਵੀ ਕਾਲਜ ਅਬੋਹਰ ਜੇਤੂ ਰਹੇ। ਭਾਸ਼ਣ ਵਿੱਚ ਡੀਏਵੀ ਕਾਲਜ ਅਬੋਹਰ, ਬੀਐੱਸਕੇਸੀ ਫਾਰ ਗਰਲਜ਼, ਕਾਲਾ ਟਿੱਬਾ ਅਤੇ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ, ਕਾਉਣੀ ਕ੍ਰਮਵਾਰ ਜੇਤੂ ਰਹੇ। ਮਾਈਮ ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲਜ, ਮਲੋਟ, ਗੁਰੂ ਨਾਨਕ ਕਾਲਜ, ਅਬੋਹਰ ਅਤੇ ਡੀਏਵੀ ਅਬੋਹਰ ਜੇਤੂ ਰਹੇ। ਭੰਡ ਮੁਕਾਬਲੇ ਵਿੱਚ ਸਰਕਾਰੀ ਕਾਲਜ, ਮੁਕਤਸਰ ਜੇਤੂ ਰਹੇ। ਸਕਿੱਟ ਵਿੱਚ ਡੀਜੀਸੀ ਬਾਦਲ ਜੇਤੂ। ਮਮਿੱਕਰੀ ਵਿੱਚ ਡੀ.ਜੀ.ਸੀ. ਬਾਦਲ ਅਤੇ ਗੁਰੂ ਨਾਨਕ ਕਾਲਜ ਮੁਕਤਸਰ ਕ੍ਰਮਵਾਰ ਜੇਤੂ ਰਹੇ। ਚਿਤਰਕਾਰੀ ਵਿੱਚ ਗੋਪੀ ਚੰਦ ਆਰਿਆ ਕਾਲਜ ਅਬੋਹਰ ਨੇ ਪਹਿਲਾ ਸਥਾਨ ਲਿਆ। ਕਾਰਟੂਨਿੰਗ ਵਿੱਚ ਗੋਪੀ ਚੰਦ ਆਰਿਆ ਕਾਲਜ, ਅਬੋਹਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੌਕੇ ’ਤੇ ਚਿੱਤਰਕਾਰੀ ਮੁਕਾਬਲੇ ‘ਚ ਡੀ.ਏ.ਵੀ ਕਾਲਜ ਅਬੋਹਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।