ਪੱਤਰ ਪ੍ਰੇਰਕ
ਮਾਨਸਾ, 10 ਜਨਵਰੀ
ਮਾਨਸਾ ਦੀ ਮਜ਼ਦੂਰ ਮੁਕਤੀ ਮੋਰਚਾ ਨਾਲ ਸਬੰਧਤ ਸ਼ਹੀਦ ਮਾਤਾ ਮਲਕੀਤ ਕੌਰ ਦੇ ਪਰਿਵਾਰ ਦੀ ਅੱਜ ਅਮਰੀਕਾ ਦੇ ਕੋਹਿਨੂਰ ਕਲੱਬ ਵੱਲੋਂ ਇੱਕ ਲੱਖ ਰੁਪਏ ਦੇ ਕੇ ਸਹਾਇਤਾ ਕੀਤੀ ਗਈ। ਮਾਤਾ ਮਲਕੀਤ ਕੌਰ ਦੀ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਉਨ੍ਹਾਂ ਨੂੰ ਦਿੱਲੀ ਦੇ ਸੰਘਰਸ਼ ਤੋਂ ਵਾਪਸ ਆਉਂਦਿਆਂ ਇੱਕ ਵਾਹਨ ਫੇਟ ਮਰ ਗਿਆ ਸੀ। ਇਸ ਸਮੇਂ ਮਦਦ ਦੇਣ ਆਏ ਹਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਤਾ ਮਲਕੀਤ ਕੌਰ ਦੀ ਸ਼ਹਾਦਤ ਨੂੰ ਜ਼ਾਇਆ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਧਨੌਲਾ ਦੇ ਸ਼ਹੀਦ ਜਨਕਰਾਜ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ ਹੈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਅਤੇ ਸ਼ਹੀਦ ਬਾਬਾ ਸਿੰਘ ਭਵਨ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਕੋਹਿਨੂਰ ਕਲੱਬ ਅਮਰੀਕਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਸਮਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਮਜ਼ਦੂਰ ਕਿਸਾਨ ਏਕਤਾ ਮਸ਼ਾਲ ਬਣਕੇ ਇਤਿਹਾਸ ਸਿਰਜੇਗਾ।