ਭੁੱਚੋ ਮੰਡੀ: ਦ੍ਰਿਸ਼ਟੀ ਆਈ ਡੋਨੇਸ਼ਨ ਸੁਸਾਇਟੀ ਨੇ ਦਵਾਈ ਲਈ ਇੱਕ ਲੋੜਵੰਦ ਕੈਂਸਰ ਪੀੜਤ ਵਿਅਕਤੀ ਦੇ ਖਾਤੇ ਵਿੱਚ ਆਰਥਿਕ ਸਹਾਇਤਾ ਵਜੋਂ 6 ਹਜ਼ਾਰ ਰੁਪਏ ਪਾਏ ਤੇ ਮਹਾਰਾਸ਼ਟਰ ਦੇ ਕਰੀਬ 11 ਮਜ਼ਦੂਰਾਂ ਨੂੰ ਮਹਾਰਾਸ਼ਟਰ ਜਾਣ ਲਈ ਰੇਲਵੇ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਨੀਲ ਕੰਠ ਮੰਦਰ ਕਮੇਟੀ ਦੇ ਪ੍ਰਧਾਨ ਸੁਰੇਸ਼ ਗਰਗ ਨੇ ਆਪਣੇ ਜਨਮ ਦਿਨ ਮੌਕੇ ਲੋੜਵੰਦ 11 ਪਰਿਵਾਰਾਂ ਨੂੰ ਰਾਸ਼ਨ, ਸੈਨੇਟਾਈਜ਼ਰ ਅਤੇ ਮਾਸਕ ਵੰਡੇ। ਸੁਸਾਇਟੀ ਦੇ ਪ੍ਰੈੱਸ ਸਕੱਤਰ ਰਾਜਵਿੰਦਰ ਸਿੰਘ ਰੰਗੀਲਾ ਨੇ ਸੁਰੇਸ਼ ਗਰਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਆਗੂ ਮੋਤੀ ਸ਼ਰਮਾ ਅਤੇ ਪੰਕਜ਼ ਅਰੋੜਾ ਹਾਜ਼ਰ ਸਨ। -ਪੱਤਰ ਪ੍ਰੇਰਕ