ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਇਆ

ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਇਆ

ਨਿੱਜੀ ਪੱਤਰ ਪ੍ਰੇਰਕ

ਜਲਾਲਾਬਾਦ, 29 ਨਵੰਬਰ

ਪਿੰਡ ਪ੍ਰਭਾਤ ਸਿੰਘ ਵਾਲਾ ਉਤਾੜ ’ਚ ਇਕ ਵਿਅਕਤੀ ਨੇ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰ ਲਿਆ। ਸਦਰ ਪੁਲੀਸ ਨੇ ਇਸ ਸਬੰਧੀ ਮੁਲਜ਼ਮ ’ਤੇ ਧਾਰਾ 406, 494 ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸਤਨਾਮ ਦਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦਿਆਲ ਕੌਰ ਪੁੱਤਰੀ ਬੂੜ ਸਿੰਘ ਵਾਸੀ ਦੁੱਲੇ ਕੇ ਨੱਥੂ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਲ 1998 ’ਚ ਉਸ ਦਾ ਵਿਆਹ ਮੁਖਤਿਆਰ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਉਤਾੜ ਨਾਲ ਹੋਇਆ ਸੀ ਪਰ ਮੁਖਤਿਆਰ ਸਿੰਘ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਨੇ ਉਸ ਸਮੇਤ ਲੜਕੀਆਂ ਨੂੰ ਘਰ ਤੋਂ ਕੱਢ ਦਿੱਤਾ। ਕੁਝ ਸਮੇਂ ਬਾਅਦ ਉਸ ਤੋਂ ਤਲਾਕ ਲਏ ਬਿਨਾਂ ਕਿਸੇ ਹੋਰ ਕੁੜੀ ਨਾਲ ਵਿਆਹ ਕਰ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All