ਨਿੱਜੀ ਪੱਤਰ ਪ੍ਰੇਰਕ
ਮੋਗਾ, 7 ਨਵੰਬਰ
ਇਥੇ ਪੰਜਾਬ ਪੁਲੀਸ ’ਚ ਤਾਇਨਾਤ ਹੌਲਦਾਰ ਦੀ ਨਿਗਰਾਨੀ ਹੇਠ ਚੱਲ ਰਹੇ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਵਿੱਚ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਪੰਜਾਬ ਪੁਲੀਸ ਦਾ ਇਹ ਜਵਾਨ ਜਸਵੀਰ ਸਿੰਘ ਬਾਵਾ ਨੇ ਇਸ ਸਮਾਜ ਸੇਵਾ ਲਈ ਸੈਂਕੜੇ ਹੋਰ ਪੁਲੀਸ ਮੁਲਾਜ਼ਮਾਂ ਨੂੰ ਨਾਲ ਜੋੜਿਆ ਹੈ, ਜੋ ਹਰ ਮਹੀਨੇ ਤਨਖਾਹ ’ਚੋਂ ਦਸਵੰਧ ਕੱਢਦੇ ਹਨ। ਇਸ 29ਵੇਂ ਰਾਸ਼ਨ ਵੰਡ ਸਮਾਗਮ ਮੌਕੇ ਪਰਵਾਸੀ ਪੰਜਾਬੀ ਬਲਵੰਤ ਸਿੰਘ ਬਾਵਾ ਧੱਲੇਕੇ ਅਤੇ ਪਰਵਾਸੀ ਪੰਜਾਬੀ ਹਰਮੇਸ਼ ਸਿੰਘ ਗੱਜਣਵਾਲਾ ਦੋਵੇਂ ਇੰਗਲੈਂਡ ਰਹਿੰਦੇ ਹਨ, ਨੇ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਅਤੇ ਆਪਣੀਆਂ ਖੁਸ਼ੀਆਂ ਉਨ੍ਹਾਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਬਿਰਧ ਆਸ਼ਰਮ ਨਾਲ ਜੁੜ ਕੇ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਬੇਸਹਾਰਾ ਬਜ਼ਰਗਾਂ ਦੀ ਸੇਵਾ ਸੰਭਾਲ ਕਰਨਾ ਹੈ।