ਟੱਲੇਵਾਲ: ਪਿੰਡ ਦੀਵਾਨਾ ਵਿੱਚ ਖੇਡ ਗਰਾਊਂਡ ਕਮੇਟੀ ਵੱਲੋਂ 1600 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪੰਜ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਗਰਾਊਂਡ ਕਮੇਟੀ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ 1600 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚੋਂ ਹਰਵਿੰਦਰ ਸਿੰਘ ਪਿੰਡ ਕਾਲਾਬੂਲਾ ਨੇ ਪਹਿਲਾ, ਪਰਮਵੀਰ ਸਿੰਘ ਬਿਲਾਸਪੁਰ ਨੇ ਦੂਜਾ, ਲਵਪ੍ਰੀਤ ਸਿੰਘ ਹਰੀਗੜ੍ਹ ਨੇ ਤੀਜਾ, ਸੱਤਪਾਲ ਸਿੰਘ ਵਾਸੀ ਸਲਾਰ ਮਾਲੇਰਕੋਟਲਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ| ਇ ਜੇਤੂ ਖਿਡਾਰੀਆਂ ਨੂੰ ਸਰਪੰਚ ਰਣਧੀਰ ਸਿੰਘ, ਸਮੁੱਚੀ ਪੰਚਾਇਤ ਅਤੇ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ। -ਪੱਤਰ ਪ੍ਰੇਰਕ