ਪੱਤਰ ਪ੍ਰੇਰਕ
ਜ਼ੀਰਾ, 1 ਨਵੰਬਰ
ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਸੰਸਥਾਪਕ ਪ੍ਰਧਾਨ ਡਾ. ਹਰਗੋਬਿੰਦ ਸਿੰਘ ਸ਼ੇਰਪੁਰੀਆ ਵੱਲੋਂ ਉੱਘੇ ਸਾਹਿਤਕਾਰ ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ ਜ਼ੀਰਾ ਜੋ ਪਿਛਲੇ 42 ਸਾਲ ਤੋਂ ਵਕਾਲਤ ਕਰਦੇ ਆ ਰਹੇ ਹਨ ਅਤੇ ਚਾਰ ਪੁਸਤਕਾਂ ਦੇ ਰਚੇਤਾ ਹਨ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦਾ ਕਾਨੂੰਨੀ ਸਲਾਹਕਾਰ ਨਾਮਜ਼ਦ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ ਨੇ ਆਪਣੀਆਂ ਲਿਖੀਆਂ ਚਾਰ ਪੁਸਤਕਾਂ ਸਾਹਿਤ ਅਕਾਦਮੀ ਦਮਦਮਾ ਸਾਹਿਬ ਲਈ ਭੇਟ ਕੀਤੀਆਂ।