ਪੱਤਰ ਪ੍ਰੇਰਕ
ਦੋਦਾ, 9 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਜੱਸੇਆਣਾ, ਬੂਟਾ ਸਿੰਘ ਦੋਦਾ, ਬੇਅੰਤ ਸਿੰਘ ਖਾਲਸਾ ਦੀ ਅਗਵਾਈ ਹੇਠ ਸੁਖਨਾ ਅਬਲੂ ਵਿਖੇ ਕਿਸਾਨਾਂ ਦੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਇਕਾਈ ਦਾ ਗਠਨ ਕੀਤਾ ਗਿਆ,ਜਿਸ ਵਿਚ ਗੁਰਮੇਲ ਸਿੰਘ ਨੂੰ ਪ੍ਰਧਾਨ, ਮੇਜਰ ਸਿੰਘ ਨੂੰ ਮੀਤ ਪ੍ਰਧਾਨ, ਮੇਵਾ ਸਿੰਘ ਖਜਾਨਚੀ, ਬੂਟਾ ਸਿੰਘ ਸਹਾਇਕ ਖਜ਼ਾਨਚੀ, ਬਿੰਦਰ ਸਿੰਘ ਜਨਰਲ ਸਕੱਤਰ, ਅਤੇ ਬਲਦੇਵ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ।