ਜ਼ੀਰਾ: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਫਿਰੋਜ਼ਪੁਰ ਦਾ 11ਵਾਂ ਜਥੇਬੰਦਕ ਇਜਲਾਸ ਸ੍ਰੀ ਜੀਵਨ ਮੱਲ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਰੋਡ ਜ਼ੀਰਾ ਵਿੱਚ ਹੋਇਆ। ਕਰਵਾਇਆ ਗਿਆ। ਜਥੇਬੰਦਕ ਇਜਲਾਸ ਕਰਵਾਉਣ ਲਈ ਨਿਗਰਾਨ ਵਜੋਂ ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਕਿਸ਼ਨ ਚੰਦ ਜਾਗੋਵਾਲੀਆ ਆਦਿ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਜੱਥੇਬੰਧਕ ਢਾਂਚੇ ਦਾ ਐਲਾਨ ਕਰਦਿਆਂ ਪ੍ਰਧਾਨਗੀ ਮੰਡਲ ਵੱਲੋਂ ਗੁਰਦੇਵ ਸਿੰਘ ਸਿੱਧੂ ਨੂੰ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਇੰਜੀ: ਜਗਦੀਪ ਸਿੰਘ ਮਾਂਗਟ , ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਦਰਸ਼ਨ ਸਿੰਘ ਭੁੱਲਰ , ਬਲਵਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਬਲਬੀਰ ਸਿੰਘ ਗੋਖੀਕੇ, ਦਲਜੀਤ ਸਿੰਘ ਤਾਰੇ ਸ਼ਾਹ ਵਾਲਾ , ਪ੍ਰੇਮ ਕਾਮਰਾ , ਜੋਗਿੰਦਰ ਸਿੰਘ ਕਮੱਗਰ, ਅਮਿਤ ਕੁਮਾਰ ,ਵਿੱਤ ਸਕੱਤਰ ਜਗਸੀਰ ਸਿੰਘ ਗਿੱਲ, ਸਹਾਇਕ ਸਕੱਤਰ ਗੁਰਚਰਨ ਸਿੰਘ ਕਲਸੀ, ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਆਦਿ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ। -ਪੱਤਰ ਪ੍ਰੇਰਕ