ਬਰਨਾਲਾ (ਖੇਤਰੀ ਪ੍ਰਤੀਨਿਧ): ਹਰਿਆਵਲ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਦੱਸਿਆ ਕਿ ਹਰਿਆਵਲ ਮੁਹਿੰਮ ਤਹਿਤ ਹੁਣ ਤੱਕ 2.64 ਲੱਖ ਬੂਟੇ ਵੱਖ ਵੱਖ ਥਾਵਾਂ ’ਤੇ ਲਗਾਏ ਜਾ ਚੁੱਕੇ ਹਨ। ਪਿੰਡ ਤਾਜੋਕੇ ਅਤੇ ਜੰਗੀਆਣਾ ਵਿੱਚ ਫ਼ਲਦਾਰ ਪੌਦੇ ਲਗਾ ਕੇ ਜੰਗਲ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ ਪਿੰਡ ਕੁਰੜ ਵਿੱਚ 4.5 ਏਕੜ ਜ਼ਮੀਨ ਉੱਤੇ ਫਲਾਦਾਰ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੱਲ 249 ਸਕੂਲਾਂ ‘ਚ ਇਹ ਪਿਟਸ ਬਣਾਉਣੇ ਹਨ, ਜਿਨ੍ਹਾਂ ਵਿਚੋਂ 182 ਸਰਕਾਰੀ ਸਕੂਲ ਅਤੇ 87 ਗੈਰ ਸਰਕਾਰੀ ਸਕੂਲ ‘ਚ ਬਣ ਰਹੇ ਹਨ।