ਕਾਲਾਂਵਾਲੀ: ਸਥਾਨਕ ਰੋੜੀ ਸੜਕ ਉੱਤੇ ਰੇਲਵੇ ਪੁਲ ਦੀ ਉਸਾਰੀ ਰੇਲਵੇ ਫਾਟਕ ਬੰਦ ਰਹੇਗਾ। ਸਬੰਧਤ ਵਿਭਾਗ ਦੇ ਐੱਸਡੀਓ ਸੋਹਨ ਲਾਲ ਨੇ ਦੱਸਿਆ ਕਿ ਕੰਮ ਪੂਰਾ ਹੋਣ ਤੱਕ ਉਕਤ ਰੇਲਵੇ ਫਾਟਕ ਬੰਦ ਰਹੇਗਾ। ਉਨ੍ਹਾਂ ਕਿਹਾ ਕਿ ਰੇਲਵੇ ਫਾਟਕ ਬੰਦ ਹੋਣ ਦੀ ਹਾਲਤ ਵਿੱਚ ਰੋੜੀ ਵੱਲੋੋਂ ਆਉਣ ਜਾਣ ਵਾਲੇ ਭਾਰੀ ਵਾਹਨਾਂ ਦਾ ਰਸਤਾ ਤਖਤਮਲ-ਤਾਰੂਆਣਾ ਵੱਲ ਰਹੇਗਾ ਅਤੇ ਬੜਾਗੁੜਾ ਵੱਲੋਂ ਆਉਣ ਜਾਣ ਵਾਲੇ ਵਾਹਨਾਂ ਲਈ ਗਦਰਾਣਾ ਤੋਂ ਚਕੇਰੀਆਂ ਦੇ ਰਸਤਾ ਤੈਅ ਕੀਤਾ ਗਿਆ ਹੈ। -ਪੱਤਰ ਪ੍ਰੇਰਕ