ਪੱਤਰ ਪ੍ਰੇਰਕ
ਭੀਖੀ, 23 ਜੁਲਾਈ
ਨੇੜਲੇ ਪਿੰਡ ਸਮਾਉਂ ਦਾ ਗ੍ਰਾਮ ਸਭਾ ਦਾ ਆਮ ਇਜਲਾਸ ਦੀ ਅਗਵਾਈ ਸਰਪੰਚ ਪਰਮਜੀਤ ਕੌਰ ਅਤੇ ਸਮੂਹ ਪੰਚਾਇਤ ਨੇ ਕੀਤੀ। ਇਸ ਮੌਕੇ ਸੀਪੀਆਈ ਐੱਮਐੱਲ ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾ. ਸੁਖਦਰਸ਼ਨ ਸਿੰਘ ਨੱਤ, ਲਬਿਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਸਰਪੰਚ ਨੰਦਗੜ੍ਹ ਨੇੇ ਗ੍ਰਾਮ ਸਭਾ ਦੀ ਅਹਿਮੀਅਤ, ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਇਜਲਾਸ ਦੀ ਕਾਰਵਾਈ ਲਬਿਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭੋਲਾ ਸਿੰਘ ਸਮਾਉਂ ਨੇ ਚਲਾਈ। ਪਿੰਡ ਦੇ ਮਰਦ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਜਲਾਸ ਵੱਲੋਂ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਲਾਇਬਰੇਰੀ ਬਣਾਉਣ, ਸੂਏ ਤੋਂ ਪਰਲੇ ਪਾਸੇ ਵਾਲੇ ਲੋਕਾਂ ਦੇ ਗੰਦੇ ਪਾਣੀ ਨਿਕਾਸੀ ਲਈ ਰਹਿੰਦੀ ਸੀਵਰੇਜ ਦੀ ਪਾਈਪ ਲਾਇਨ ਮੁਕੰਮਲ ਕਰਨ, ਡਿਸਪੈਂਸਰੀ ਨੂੰ ਮੁੜ ਚਲਾ ਕੇ ਡਾਕਟਰ ਨਿਯੁਕਤ ਕਰਵਾਉਣ, ਨਵਾਂ ਵਾਟਰ ਵਰਕਸ ਬਣਾਉਣ, ਬਰਨਾਲਾ ਰੋਡ ਦੇ ਦੋਵੇਂ ਪਾਸੇ ਨਿਕਾਸੀ ਨਾਲੇ ਬਣਾਏ ਜਾਣ, ਖੇਤਾਂ ਦੇ ਰਸਤਿਆਂ ਤੋਂ ਨਾਜਾਇਜ਼ ਕਬਜ਼ੇ ਮਿਣਤੀ ਕਰਕੇ ਹਟਾਏ ਜਾਣ, ਪਿੰਡ ਵਿਕਾਸ ਸਬੰਧੀ ਮਤੇ ਵੀ ਪਾਏ।