ਖੇਤਰੀ ਪ੍ਰਤੀਨਿਧ
ਬਰਨਾਲਾ, 30 ਅਗਸਤ
ਇਥੇ ਮਿਲੇਨੀਅਮ ਵਰਲਡ ਸਕੂਲ ਬਰਨਾਲਾ ਦੇ ਕਿਸ਼ੋਰ ਖਿਡਾਰੀਆਂ ਨੇ ਜ਼ੋਨਲ ਪੱਧਰੀ ਹੋਏ ਕਰਾਟੇ ਮੁਕਾਬਲਿਆਂ ਵਿੱਚ ਭਾਗ ਲੈਂਦਿਆ ਸੋਨ ਤਗਮੇਂ ਜਿੱਤ ਕੇ ਜਿੱਥੇ ਸਕੂਲ ਨੂੰ ਮਾਣ ਦਿਵਾਇਆ ਉੱਥੇ ਮਾਪਿਆਂ ਤੇ ਇਲਾਕੇ ਦਾ ਨਾਂ ਵੀ ਉੱਚਾ ਕੀਤਾ। ਸਕੂਲ ਦੇ ਡੀਪੀ. ਮੈਡਮ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 14 ਦੀ ਲੜਕੀ ਰਾਜਵੀਰ ਕੌਰ ਨੇ ਗੋਲਡ ਮੈਡਲ ਹਾਸਿਲ ਕੀਤਾ ਤੇ ਜ਼ਿਲ੍ਹਾ ਟੀਮ ਲਈ ਚੁਣੀ ਗਈ। ਇਸ ਤੋਂ ਇਲਾਵਾ ਅੰਡਰ 14 ਲੜਕਿਆਂ ਵਿੱਚੋਂ ਜੋਸ਼ਪ੍ਰੀਤ ਸਿੰਘ, ਜਪਇੰਦਰ ਸਿੰਘ ਸਮਰਾ ਅਤੇ ਅਰਮਾਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਜ਼ਿਲ੍ਹਾ ਖੇਡਾਂ ਲਈ ਆਪਣਾ ਸਥਾਨ ਪੱਕਾ ਕੀਤਾ। ਇਸ ਤੋਂ ਇਲਾਵਾ ਅੰਡਰ-17 ਦੇ ਕਰਾਟਿਆਂ ਦੇ ਮੁਕਾਬਲਿਆਂ ਵਿੱਚ ਗੁਰਮਿਲਨ ਸਿੰਘ, ਗੁਰਕੋਮਲ ਸਿੰਘ, ਰਣਇੰਦਰ ਸਿੰਘ, ਹਰਦਿਸ਼ਪ੍ਰੀਤ ਸਿੰਘ, ਕਰਨਵੀਰਸਿੰਘ ਅਤੇ ਕਰਨਵੀਰ ਸਿੰਘ ਸਮਰਾ ਨੇ ਗੋਲਡ ਮੈਡਲ ਜਿੱਤੇ ਅਤੇ ਜ਼ਿਲ੍ਹੇ ਲਈ ਚੁਣੇ ਗਏ। ਸਕੂਲ਼ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬਾਜਵਾ ਅਤੇ ਪ੍ਰਿੰਸੀਪਲ ਗੁਰਭੇਜ ਸਿੰਘ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।