ਪੱਤਰ ਪ੍ਰੇਰਕ
ਮਹਿਲ ਕਲਾਂ, 31 ਮਈ
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਹੋਈ 10ਵੀਂ ਡਰੈਗਨ ਬੋਟ ਰੇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਕਾਂਸੇ ਦਾ ਤਗਮਾ ਜਿੱਤਣ ਵਾਲੀ ਨੇੜਲੇ ਪਿੰਡ ਵਜ਼ੀਦਕੇ ਕਲਾਂ ਦੀ ਜੰਮਪਲ ਵਿਦਿਆਰਥਣ ਸੰਦੀਪ ਕੌਰ ਦਾ ਅੱਜ ਸਨਮਾਨ ਕੀਤਾ ਗਿਆ। ਇਸ ਪ੍ਰਾਪਤੀ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਹੈਡਮਾਸਟਰ ਜਸਵਿੰਦਰ ਸਿੰਘ ਵੱਲੋਂ ਸੰਦੀਪ ਕੌਰ ਨੂੰ ਸਰਕਾਰੀ ਸਕੂਲ ਵਜ਼ੀਦਕੇ ਖੁਰਦ ਵਿੱਚ ਸਨਮਾਨਿਤ ਕੀਤਾ। ਸੰਦੀਪ ਕੌਰ ਨੇ ਕਿਹਾ ਕਿ ਉਸਦਾ ਟੀਚਾ ਕੈਨੇਡਾ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਝੋਲੀ ਸੋਨ ਤਗਮਾ ਪਾਉਣ ਦਾ ਹੈ।