ਭੁੱਚੋ ਮੰਡੀ (ਪੱਤਰ ਪ੍ਰੇਰਕ): ਬ੍ਰਾਜ਼ੀਲ ਵਿੱਚ ਹੋਈਆਂ ਡੈਫ ਓਲੰਪਿਕਸ ਵਿੱਚ ਬੈਡਮਿੰਟਨ (ਟੀਮ ਈਵੈਂਟ) ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭੁੱਚੋ ਮੰਡੀ ਦੀ ਦੋਹਤੀ ਸ਼੍ਰੇਆ ਸਿੰਗਲਾ (17) ਦਾ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਅਤੇ ਦ੍ਰਿਸ਼ਟੀ ਆਈ ਡੋਨੇਸ਼ਨ ਸੁਸਾਇਟੀ ਵੱਲੋਂ ਨੀਲ ਕੰਠ ਮੰਦਰ ਵਿੱਚ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਵਿੱਦਿਅਕ ਸਭਾ ਦੇ ਪ੍ਰਧਾਨ ਲਾਲਾ ਮਨੋਹਰ ਲਾਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਮੁੱਖ ਮਹਿਮਾਨ ਸਨ। ਉਨ੍ਹਾਂ ਸ਼੍ਰੇਆ ਸਿੰਗਲਾ, ਪਿਤਾ ਦਵਿੰਦਰ ਸਿੰਗਲਾ ਅਤੇ ਮਾਤਾ ਨੀਲਮ ਸਿੰਗਲਾ ਨੂੰ ਵਧਾਈ ਦਿੱਤੀ।