ਪੱਤਰ ਪ੍ਰੇਰਕ
ਬੋਹਾ, 22 ਅਗਸਤ
ਪੋਲੈਂਡ ’ਚ ਹੋਈ ਵਿਸ਼ਵ ਯੂਥ ਚੈਂਪੀਅਨਸ਼ਿਪ ਦੇ ਤੀਰਅੰਦਾਜ਼ੀ ਮੁਕਾਬਲੇ ’ਚ ਟੀਮ ਮੈਂਬਰ ਵਜੋਂ ਸੋਨ ਤੇ ਨਿੱਜੀ ਤੌਰ ’ਤੇ ਚਾਂਦੀ ਦਾ ਤਮਗਾ ਜੇਤੂ ਪ੍ਰਨੀਤ ਕੌਰ ਦਾ ਬੋਹਾ ਪੁੱਜਣ ’ਤੇ ਮਾਰਕੀਟ ਕਮੇਟੀ ਬੋਹਾ ਤੇ ਨਗਰ ਪੰਚਾਇਤ ਬੋਹਾ ਵੱਲੋਂ ਸਵਾਗਤ ਤੇ ਸਨਮਾਨ ਕੀਤਾ ਗਿਆ। ਚੇਅਰਮੈਨ ਜਗਦੇਵ ਸਿੰਘ ਜੋਈਆਂ, ਨਗਰ ਪੰਚਾਇਤ ਪ੍ਰਧਾਨ ਸੁਖਜੀਤ ਕੌਰ ਨੇ ਕਿਹਾ ਪ੍ਰਨੀਤ ਦੀ ਪ੍ਰਾਪਤੀ ਨਾਲ ਬੋਹਾ ਦਾ ਨਾਂ ਦੁਨੀਆ ’ਚ ਰੌਸ਼ਨ ਹੋਇਆ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਪਿੰਡ ਮੰਢਾਲੀ ਦੀ ਮਿੱਟੀ ਨੇ ਹੀ ਉਸ ਨੂੰ ਇਸ ਪ੍ਰਾਪਤੀ ਕਰਨ ਦੇ ਯੋਗ ਬਣਾਇਆ ਹੈ।