ਮੋਗਾ: ਐੱਸਐਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਮੋਗਾ ਵਿਚ ਅਹੁਦਾ ਸੰਭਾਲ ਲਿਆ ਹੈ। ਉਹ ਐੱਸਐੱਸਪੀ ਬਟਾਲਾ, ਐੱਸਐੱਸਪੀ ਵਿਜੀਲੈਂਸ ਜਲੰਧਰ ਤੇ ਲੁਧਿਆਣਾ ਰਹਿ ਚੁੱਕੇ ਹਨ। ਐੱਸਪੀ ਐੱਚ ਗੁਰਦੀਪ ਸਿੰਘ,ਡੀਐੱਸਪੀ ਸੁਬੇਗ ਸਿੰਘ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਪੁਲੀਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਫਾਜ਼ਿਲਕਾ (ਪਰਮਜੀਤ ਸਿੰਘ): ਹਰਮਨਬੀਰ ਸਿੰਘ ਗਿੱਲ ਨੂੰ ਫ਼ਾਜ਼ਿਲਕਾ ਦਾ ਨਵਾਂ ਐੱਸਐੱਸਪੀ ਲਗਾਇਆ ਗਿਆ ਹੈ। ਉਹ ਦੀਪਕ ਹਿਲੋਰੀ ਦੀ ਥਾਂ ਲੈਣਗੇ। ਹਿਲੋਰੀ ਦੀ ਤਾਇਨਾਤੀ ਦੇ ਅਜੇ ਨਿਰਦੇਸ਼ ਜਾਰੀ ਨਹੀਂ ਹੋਏ।