ਪਰਮਜੀਤ ਸਿੰਘ
ਫਾਜ਼ਿਲਕਾ, 26 ਅਪਰੈਲ
ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਨੇ ਪਿੰਡ ਹੀਰਾ ਵਾਲੀ ਵਿੱਚ ਡਰੇਨ ਦੇ ਪੁਲ ਦੇ ਪ੍ਰਾਜੈਕਟ ਦੇ ਕੰਮ ਦੀ ਸ਼ੁਰੂਆਤ ਕੀਤੀ। ਵਿਧਾਇਕ ਘੁਬਾਇਆ ਨੇ ਦੱਸਿਆ ਕਿ ਸ਼ਤੀਰ ਵਾਲਾ ਰੋਡ ਤੋਂ ਪਿੰਡ ਹੀਰਾ ਵਾਲੀ ਵਿੱਚ ਲੰਘਦੀ ਡਰੇਨ ਦਾ ਪੁਲ ਬਹੁਤ ਤੰਗ ਹੋਣ ਕਰਕੇ ਲੋਕਾਂ ਨੁੰ ਆਉਣ ਜਾਣ ਦੀ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਸੀ। ਇਸ ਤੰਗ ਪੁਲ ਨੂੰ ਚੌੜਾ ਕਰਨ ਦੇ ਕੰਮ ਨੂੰ ਚਾਲੂ ਕੀਤਾ ਗਿਆ ਹੈ, ਜਿਸ ਨੂੰ ਬਣਾਉਣ ਦੀ ਕੁੱਲ ਲਾਗਤ 90 ਲੱਖ ਰੁਪਏ ਆਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕਰ ਕੇ ਕਿਸਾਨ ਭਰਾਵਾਂ ਦੇ ਖਾਤਿਆਂ ਵਿੱਚ ਵੇਚੀ ਗਈ ਫਸਲ ਦੀ ਰਕਮ ਆ ਰਹੀ ਹੈ। ਸ੍ਰੀ ਘੁਬਾਇਆ ਨੇ ਕਿਹਾ ਕਿ ਕਰੋਨਾ ਦੌਰਾਨ ਸਾਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਅਨਿਲ ਕੁਮਾਰ ਝਿੰਜਾ, ਗੋਲਡੀ ਝਾਂਬ ਐੱਮਸੀ ਫਾਜ਼ਿਲਕਾ, ਗੁਲਾਬੀ ਸਰਪੰਚ ਲਾਧੂਕਾ, ਮਹਾਵੀਰ ਪ੍ਰਸਾਦ ਐਮ ਸੀ, ਸ਼ਮੰਟਾ ਸਰਪੰਚ ਲਾਧੂਕਾ ਮੰਡੀ, ਸੁਨੀਲ ਕੁਮਾਰ ਕੰਬੋਜ, ਮਿੰਕੂ , ਰਾਜ ਕੁਮਾਰ ਕੰਬੋਜ, ਫ਼ੋਜੀ ਸੁਰਜੀਤ ਸਿੰਘ, ਨੀਲਾ ਮਦਾਨ, ਰਾਜ ਸਿੰਘ ਨੱਥੂ ਚਿਸਤੀ ਹਾਜ਼ਰ ਸਨ।