ਪੱਤਰ ਪ੍ਰੇਰਕ
ਮੌੜ ਮੰਡੀ, 2 ਜਨਵਰੀ
ਪਿੰਡ ਰਾਏ ਖਾਨਾ ਵਿਚ ਗ੍ਰਾਮ ਸਭਾ ਮੈਂਬਰਾਂ ਨੇ ਗ੍ਰਾਮ ਸਭਾ ਦਾ ਇਜਲਾਸ ਕਰਵਾਇਆ। ਇਸ ਦੌਰਾਨ ਗ੍ਰਾਮ ਸਭਾ ਮੈਂਬਰਾਂ ਨੇ ਸਾਉਣੀ ਰੁੱਤ ਦੇ ਆਮ ਇਜਲਾਸ ਦੌਰਾਨ ਪਿੰਡ ਦੇ ਸਰਵ ਪੱਖੀ ਵਿਕਾਸ ਦੇ ਫ਼ੈਸਲੇ ਲਏ। ਇਜਲਾਸ ਵਿੱਚ ਸਮੁੱਚੇ ਪਿੰਡ ਨੇ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਹਿੱਸਾ ਲਿਆ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਤੇਗ ਸਿੰਘ ਨੇ ਇਜਲਾਸ ਦੀ ਅਗਵਾਈ ਕੀਤੀ ਜਦੋਂਕਿ ਗ੍ਰਾਮ ਸਭਾ ਦੇ ਸਭਾਪਤੀ ਮਲਕੀਤ ਖ਼ਾਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਵਿੱਚ ਅਨੁਮਾਨਤ 87 ਲੱਖ 52 ਦਾ ਬੱਜਟ ਰੱਖਿਆ ਗਿਆ ਹੈ। ਗ੍ਰਾਮ ਸਭਾ ਦੇ ਸਰਗਰਮ ਮੈਂਬਰ ਸੁਖਜੀਤ ਸਿੰਘ ਨੇ ਸਾਲਾਨਾ ਨਿਯਮਤ ਬਜਟ ਤੇ ਯੋਜਨਾਬੰਦੀ ਦਾ ਖਰੜਾ ਗ੍ਰਾਮ ਸਭਾ ਮੈਂਬਰਾਂ ਅੱਗੇ ਪੇਸ਼ ਕੀਤਾ, ਜਿਸ ਨੂੰ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦਾ ਇਜਲਾਸ ਸੰਪੰਨ
ਮਹਿਲ ਕਲਾਂ (ਪੱਤਰ ਪ੍ਰੇਰਕ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੇ ਬਲਾਕ ਪੱਧਰੀ ਇਜਲਾਸ ਦੌਰਾਨ ਜਥੇਬੰਦੀ ਦੇ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕੁੱਕੂ ਨੇ ਦੱਸਿਆ ਕਿ ਇਸ ਮੌਕੇ ਸਰਬਸੰਮਤੀ ਨਾਲ ਕੀਤੀ ਚੋਣ ਵਿੱਚ ਅਮਰਜੀਤ ਸਿੰਘ ਕਾਲਸਾ ਨੂੰ ਚੈਅਰਮੈਨ,ਜਰਨੈਲ ਸਿੰਘ ਸਹੌਰ ਨੂੰ ਉੱਪ ਚੇਅਰਮੈਨ,ਬਲਦੇਵ ਸਿੰਘ ਬਿੱਲੂ ਰਾਏਸਰ ਨੂੰ ਬਲਾਕ ਪ੍ਰਧਾਨ, ਅਮਰਜੀਤ ਸਿੰਘ ਐਮਕੇ ਨੂੰ ਸੀਨੀਅਰ ਮੀਤ ਪ੍ਰਧਾਨ,ਦਰਬਾਰ ਸਿੰਘ ਮਹਿਲਾਂ ਕਲਾਂ ਅਤੇ ਜਸਵੰਤ ਸਿੰਘ ਛੀਨੀਵਾਲ ਦੋਵੇਂ ਮੀਤ ਪ੍ਰਧਾਨ ਚੁਣੇੇ ਗਏ।