ਪੱਤਰ ਪੇ੍ਰਕ
ਰਾਮਾਂ ਮੰਡੀ, 15 ਦਸੰਬਰ
ਬੀਤੀ ਰਾਤ ਆਰਤੀ ਮੈਰਜ ਪੈਲੇਸ ਦੇ ਪਿਛਲੇ ਪਾਸਿਓਂ ਰਾਮਾ ਪਿੰਡ ਰੋਡ ’ਤੇ ਇੱਕ ਵਿਅਕਤੀ ਦੀ ਲਾਸ਼ ਮਿਲਣ ’ਤੇ ਇਲਾਕੇ ਵਿੱਚ ਦਹਿਸ਼ਤ ਹੈ। ਇਸ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਆਰਤੀ ਮੈਰਿਜ ਪੈਲੇਸ ਕੋਲ ਰਾਮਾਂ ਪਿੰਡ ਰੋਡ ’ਤੇ ਪਈ ਵੇਖੀ ਗਈ। ਜਿਸ ਤੋਂ ਬਾਅਦ ਸਥਾਨਕ ਹੈਲਪਲਾਈਨ ਵੈਲਫੇਅਰ ਸੁਸਾਇਟੀ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ’ਚ ਪਹੁੰਚਾਇਆ ਗਿਆ। ਲਾਸ਼ ਵਾਲੀ ਜਗ੍ਹਾਂ ’ਤੇ ਐੱਸਪੀ.(ਡੀ) ਤਰੂਨ ਰਤਨ, ਡੀਐੱਸਪੀ ਅਜਸਮੀਤ ਸਿੰਘ ਤਲਵੰਡੀ ਸਾਬੋ ਤੇ ਰਾਮਾ ਥਾਣੇ ਦੇ ਇੰਸਪੈਕਟਰ ਪਰਮਜੀਤ ਕੁਮਾਰ ਪੁਲੀਸ ਟੀਮ ਨੇ ਘਟਨਾ ਵਾਲੀ ਜਗਾ ਦਾ ਦੌਰਾ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਿਆ ਕਿ ਮ੍ਰਿਤਕ ਵਿਅਕਤੀ ਦੇ ਸ਼ਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਹਨ ਜਿਸ ਕਾਰਨ ਮਾਮਲਾ ਕਤਲ ਦਾ ਲੱਗ ਰਿਹਾ ਹੈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਫੇਰੂਮਾਨ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਮਿਤ੍ਰਕ ਪਦਮਾਵਤੀ ਕੰਪਨੀ ’ਚ ਗੈਸ ਟੈਂਕਰ ਚਲਾਉਣ ਦੀ ਨੌਕਰੀ ਕਰਦਾ ਸੀ। ਉਸ ਦੇ ਤਿੰਨ ਛੋਟੇ ਬੱਚੇ ਇੱਕ ਲੜਕਾ ਦੋ ਲੜਕੀਆਂ ਹਨ। ਬੀਤੀ ਰਾਤ ਮਿਤ੍ਰਕ ਸਰਬਜੀਤ ਸਿੰਘ ਰਿਫਾਇਨਰੀ ਵਿੱਚੋਂ ਟੈਂਕਰ ’ਚ ਗੈਸ ਭਰਵਾਉਣ ਮਗਰੋਂ ਵਾਪਸ ਜਾ ਰਿਹਾ ਸੀ ਕਿ ਆਰਤੀ ਮੈਰਿਜ ਪੈਲੇਸ ਕੋਲ ਇੱਕ ਪੈਟਰੋਲ ਪੰਪ ਤੋਂ ਤੇਲ ਭਰਵਾਉਣ ਮਗਰੋਂ ਕੁਝ ਦੂਰੀ ’ਤੇ ੳਸ ਦਾ ਗੈਸ ਟੈਂਕਰ ਖੜ੍ਹਾ ਮਿਲਿਆ।