ਪੱਤਰ ਪ੍ਰੇਰਕ
ਚਾਉਕੇ, 2 ਸਤੰਬਰ
ਇਥੇ ਸਰਕਾਰੀ ਪ੍ਰਾਇਮਰੀ ਸਕੂਲ ਖੇਡਾਂ ਮਾਤਾ ਸੁੰਦਰੀ ਕਾਨਵੈਂਟ ਸਕੂਲ ਢੱਡੇ ਦੇ ਖੇਡ ਗਰਾਉਂਡ ਵਿੱਚ ਸਮਾਪਤ ਹੋਈਆਂ। ਸੈਂਟਰ ਖੇਡਾਂ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਸੈਂਟਰ ਹੈੱਡ ਗੁਰਬਖ਼ਸ਼ ਸਿੰਘ ਸੀਐੱਚਡੀ, ਮਾਸਟਰ ਰਵਿੰਦਰ ਸਿੰਘ, ਜਗਜੀਤ ਸਿੰਘ ਐੱਚਟੀ ਕੁੱਤੀਵਾਲ ਕਲਾਂ ਨੇ ਸ਼ਿਰਕਤ ਕੀਤੀ। ਖੇਡ ਮੁਕਾਬਲਿਆਂ ਵਿੱਚ ਗੋਲਾ ਸੱਟਣ ਵਿੱਚ ਲੜਕਿਆਂ ਵਿੱਚੋਂ ਪਹਿਲਾ ਸਥਾਨ ਖ਼ੁਸ਼ਦੀਪ ਸਿੰਘ ਮਾਤਾ ਸੁੰਦਰੀ ਕਾਨਵੈਂਟ ਸਕੂਲ ਢੱਡੇ, ਦੂਜਾ ਸਥਾਨ ਅਰਸ਼ ਮੁਹੰਮਦ, ਲੜਕੀਆਂ ਵਿੱਚੋਂ ਪਹਿਲਾ ਸਥਾਨ ਹਰਨੂਰ ਕੌਰ, ਦੂਸਰਾ ਸਥਾਨ ਏਕਤਾ ਨੇ ਹਾਸਲ ਕੀਤਾ। ਕੁਸ਼ਤੀਆਂ ਵਿੱਚ ਮਹੁੰਮਦ ਸੋਵਨ ਨੇ ਪਹਿਲਾ, ਖੁਸ਼ਪ੍ਰੀਤ ਸਿੰਘ ਨੇ ਦੂਜਾ, ਅਥਲੈਟਿਕ ਵਿੱਚ ਏਕਮ ਸਿੰਘ ਨੇ ਪਹਿਲਾ, ਸਹਿਜਪ੍ਰੀਤ ਸਿੰਘ ਨੇ ਦੂਜਾ, ਅਨਮੋਲਦੀਪ ਸਿੰਘ ਨੇ ਪਹਿਲਾ ਤੇ ਗਰੂਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਸਿੱਧੀ ਰੱਸੀ ਟੱਪਣਾ ’ਚ ਪਹਿਲਾ ਸਥਾਨ ਸੋਨਮ, ਦੂਜਾ ਸਥਾਨ ਅਨਮੋਲ ਕੌਰ ਨੇ ਹਾਸਲ ਕੀਤਾ। ਪੁੱਠੀ ਰੱਸੀ ਟੱਪਣਾ ਵਿੱਚ ਪਹਿਲਾ ਸਥਾਨ ਪ੍ਰਵੀਨ ਕੌਰ, ਦੂਜਾ ਸਥਾਨ ਗੁਰਪ੍ਰੀਤ ਕੌਰ, ਜੋਗਿੰਗ ’ਚ ਪਹਿਲਾ ਸਥਾਨ ਖੁਸ਼ਪ੍ਰੀਤ ਕੌਰ ਦੂਜਾ ਸਥਾਨ ਤਮੰਨਾ ਨੇ ਹਾਸਲ ਕੀਤਾ।