ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 2 ਜੂਨ
ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਾਜ਼ਿਲਕਾ ਚਮਕ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਅਧੀਨ 5 ਬਲਾਕ ਆਉਂਦੇ ਹਨ, ਜਿਸ ’ਚ ਰੂਰਲ ਘਰਾਂ ਦੀ ਗਿਣਤੀ 1 ਲੱਖ 41 ਹਜ਼ਾਰ 154 ਹੈ। ਚਮਕ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਵੱਛ ਭਾਰਤ ਮਿਸ਼ਨ ਅਧੀਨ ਫੇਸ-1 ’ਚ ਕੁੱਲ 33,089 ਲਾਭਪਾਤਰੀਆਂ ਦੇ ਪਖਾਨੇ ਬਣਾਉਣ ਦਾ ਟੀਚਾ ਮਿਥਿਆ ਗਿਆ ਸੀ, ਜਿਸ ’ਚ ਕੁੱਲ 30,448 ਲਾਭਪਾਤਰੀਆਂ ਵੱਲੋਂ ਨਿੱਜੀ ਪੱਧਰ ’ਤੇ ਪਖਾਨਿਆਂ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ 2641 ਪਖਾਨਿਆਂ ਦਾ ਕੰਮ ਪ੍ਰਗਤੀ ਅਧੀਨ ਹੈ।
ਇਸੇ ਤਰ੍ਹਾਂ ਸਵੱਛ ਭਾਰਤ ਮਿਸ਼ਨ ਫੇਸ-2 ਤਹਿਤ 19,222 ਘਰਾਂ ’ਚ 15,000 ਰੁਪਏ ਪ੍ਰਤੀ ਘਰ ਦੇ ਹਿਸਾਬ ਨਾਲ ਪਖਾਨਿਆਂ ਲਈ 2883.30 ਲੱਖ ਰੁਪਏ ਦੀ ਰਾਸ਼ੀ ਜ਼ਿਲ੍ਹੇ ਨੂੰ ਪ੍ਰਾਪਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 34 ਪਿੰਡਾਂ ’ਚ ਸਾਂਝੇ ਪਖਾਨੇ ਬਣਾਉਣ ਲਈ 2.10 ਲੱਖ ਪ੍ਰਤੀ ਪਿੰਡ ਦੇ ਹਿਸਾਬ ਨਾਲ 71.40 ਲੱਖ ਰੁਪਏ ਜ਼ਿਲ੍ਹੇ ਨੂੰ ਪ੍ਰਾਪਤ ਹੋਏ ਹਨ ਅਤੇ 90 ਹਜ਼ਾਰ ਰੁਪਏ ਪੰਚਾਇਤ ਵੱਲੋਂ ਆਪਣੇ ਪੱਧਰ ’ਤੇ 15ਵੇਂ ਵਿੱਤ ਕਮਿਸ਼ਨ ਦੀ ਪ੍ਰਾਪਤ ਹੋਈ ਗਰਾਂਟ ’ਚੋਂ ਵਰਤੇ ਜਾਣੇ ਹਨ। 34 ਪਖਾਨਿਆਂ ’ਚੋਂ 20 ਪਖਾਨਿਆਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ 14 ਪਖਾਨਿਆਂ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ।